
ਬੁਢਲਾਡਾ 7 ਅਕਤੂਬਰ(ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਸਹਿਰ ਦੇ ਆਈ ਟੀ ਆਈ ਚੌਕ ਵਿੱਚ ਪਿੱਕ ਅੱਪ ਗੱਡੀ ਨੇ ਖੜ੍ਹੀ ਟਰੈਕਟਰ ਟਰਾਲੀ ਦਾ ਡਾਲਾ ਠੀਕ ਕਰ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਿੱਥੇ ਟਰਾਲੀ ਚਾਲਕ ਰਾਜੂ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਭਰਾ ਤਰਸੇਮ ਸਿੰਘ ਦੇ ਬਿਆਨ ਤੇ ਡਰਾਇਵਰ ਮੱਖਣ ਖਾਨ ਪੁੱਤਰ ਕਪੂਰ ਸਿੰਘ ਵਾਸੀ ਬੀਰੋਕੇ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੋਪ ਦਿੱਤੀ ਹੈ।
