*ਪਿੰਡ ਹਾਕਮਵਾਲਾ ਵਾਸੀਆਂ ਨੇ ਰਾਜਨੀਤਕ ਲੀਡਰਾਂ ਦੇ ਪਿੰਡ ਵਿੱਚ ਦਾਖ਼ਲ ਨਾ ਹੋਣ ਸਬੰਧੀ ਲਾਏ ਪੋਸਟਰ*

0
56

ਬੋਹਾ 20ਜੁਲਾਈ(ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਨੇੜਲੇ ਪਿੰਡ ਹਾਕਮਵਾਲਾ ਦੇ ਨਿਵਾਸੀਆਂ ਨੇ ਕੁਝ ਦਿਨ ਪਹਿਲਾਂ ਸਮੂਹ ਕਿਸਾਨ ਜਥੇਬੰਦੀਆਂ ਅਤੇ ਪੰਚਾਇਤ ਵੱਲੋਂ ਇਕ ਮਤੇ ਰਾਹੀਂ ਰਾਜਨੀਤਕ ਲੀਡਰਾਂ ਨੂੰ ਪਿੰਡ ਵਿੱਚ ਦਾਖ਼ਲ ਨਾ ਹੋਣ ਸਬੰਧੀ ਮਤਾ ਪਾਇਆ ਗਿਆ ਸੀ ।ਜਿਸ ਸਬੰਧੀ ਅਗਲੀ ਕਾਰਵਾਈ ਕਰਦਿਆਂ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਦੇ ਚਾਰੇ ਰਸਤਿਆਂ ਉੱਪਰ ਰਾਜਨੀਤਕ ਲੀਡਰਾਂ ਨੂੰ ਪਿੰਡ ਵਿੱਚ ਦਾਖ਼ਲ ਨਾ ਹੋਣ ਸਬੰਧੀ ਪੋਸਟਰ ਲਗਾਏ ਗਏ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਇਕਾਈ ਪ੍ਰਧਾਨ ਗੁਰਮੇਲ ਸਿੰਘ ਮੇਲਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਰੀਸ਼ਾ ਸਿੰਘ ਚਹਿਲ    ਕਿਸਾਨ ਆਗੂ ਮਨਜੀਤ ਸਿੰਘ ਮੰਨਾ ਬਲਕਰਨ ਸਿੰਘ ਚਹਿਲ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਸੁਖਪਾਲ ਸਿੰਘ ਸਿੱਧੂ  ਯੂਥ ਆਗੂ ਦਰਸ਼ਨ ਸਿੰਘ ਜੱਸੜ  ਪੰਚ ਬਾਦਲ ਸਿੰਘ  ਨੇ ਦੱਸਿਆ ਕਿ ਪਿੰਡ ਵਿਚ ਲੰਬੇ ਸਮੇਂ ਤੋਂ ਵਿਕਾਸ ਰੁਕਿਆ ਹੋਇਆ ਹੈ  ਉਕਤ ਆਗੂਆਂ ਨੇ ਦੱਸਿਆ ਕਿ ਜਿੱਥੇ ਪਿੰਡ ਪਿੰਡ ਨੂੰ ਵੱਖ ਵੱਖ ਪਿੰਡਾਂ ਨਾਲ ਜੋੜਨ ਵਾਲੇ ਚਾਰੇ ਰਸਤੇ ਕੱਚੇ ਪਏ ਹਨ  ਉੱਥੇ ਪਿੰਡਾਂ ਲਈ ਪੀਣ ਵਾਲੇ ਪਾਣੀ ਅਤੇ ਨਹਿਰੀ ਪਾਣੀ ਦੀ ਵੀ ਘਾਟ ਵੱਡੀ ਸਮੱਸਿਆ ਹੈ  ਇਸ ਤੋਂ ਇਲਾਵਾ ਪਿੰਡ ਵਿੱਚ ਸਿਹਤ ਸਹੂਲਤਾਂ ਦੀ ਵੀ ਕਮੀ ਹੈ ।ਪਿੰਡ ਵਾਸੀਆਂ ਨੇ ਆਖਿਆ ਕਿ ਚੋਣਾਂ ਵੇਲੇ ਹਰ ਪਾਰਟੀ ਦੇ ਰਾਜਨੀਤਕ ਆਗੂ ਪਿੰਡ ਨਿਵਾਸੀਆਂ ਨਾਲ ਪਿੰਡ ਦੀ ਨੁਹਾਰ ਬਦਲਣ ਦੇ ਵੱਡੇ ਵੱਡੇ ਵਾਅਦੇ ਕਰਦੇ ਹਨ  ਪਰ ਵੋਟਾਂ ਲੰਘਦਿਆਂ ਹੀ ਮੁੜ ਉਹ ਕਦੇ ਵੀ ਪਿੰਡ ਵਾਸੀਆਂ ਦੇ ਦੁਖੜੇ ਸੁਣਨ ਲਈ ਨਹੀਂ ਬਹੁੜਦੇ  ਜਿਸ ਕਾਰਨ ਨਗਰ ਨਿਵਾਸੀਆਂ ਵਿਚ ਭਾਰੀ ਰੋਸ ਹੈ  ਅਤੇ ਪਿੰਡ ਨਿਵਾਸੀਆਂ ਨੇ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਰਾਜਨੀਤਕ ਪਾਰਟੀ ਦੇ ਆਗੂ ਨੂੰ ਪਿੰਡ ਵਿਚ ਵੜਨ ਨਹੀਂ ਦਿੱਤਾ ਜਾਵੇਗਾ ।ਇਕਹੱਤਰ ਲੋਕਾਂ ਨੇ ਰੋਸ ਭਰੇ ਲਹਿਜੇ ਵਿੱਚ ਆਖਿਆ ਕਿ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਸੰਘਰਸ਼ ਉੱਪਰ ਬੈਠੇ ਹਨ ਅਤੇ ਕਿਸਾਨਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ  ਪਰ ਪੰਜਾਬ ਦੇ ਰਾਜਨੀਤਕ ਆਗੂ ਆਪਣੀਆਂ ਰੋਟੀਆਂ ਸੇਕਣ ਅਤੇ ਕੁਰਸੀਆਂ  ਹਾਸਲ ਕਰਨ ਵਿੱਚ ਲੱਗੇ ਹੋਏ ਹਨ  ਜਿਸ ਦੇ ਚਲਦਿਆਂ ਅੱਜ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਮੇਨ ਰਸਤਿਆਂ ਉਪਰ ਰਾਜਨੀਤਕ ਆਗੂਆਂ ਨੂੰ ਪਿੰਡਾਂ ਅੰਦਰ ਨਾ ਦਾਖ਼ਲ ਹੋਣ ਦੀ ਸੂਚਨਾ ਦੇਣ ਲਈ ਫਲੈਕਸ ਲਗਾਏ ਰਹੇ ਹਨ ।

NO COMMENTS