*ਪਿੰਡ ਹਾਕਮਵਾਲਾ ਤੋਂ ਉੱਡਤ ਸਦੇਵਾਲਾ ਨੂੰ ਜਾਂਦੇ ਕੱਚੇ ਰਸਤੇ ਤੋਂ ਲੋਕ ਪਰੇਸ਼ਾਨ*

0
14

ਬੋਹਾ 15 ਅਪ੍ਰੈਲ ( ਸਾਰਾ ਯਹਾਂ / ਦਰਸ਼ਨ ਹਾਕਮਵਾਲਾ)-ਇੱਥੋਂ ਨੇੜਲੇ ਪਿੰਡ ਹਾਕਮਵਾਲਾ ਦੇ ਵਸਨੀਕ ਪਿੰਡ ਤੋਂ ਉੱਡਤ ਸੈਦੇਵਾਲਾ ਬਹੁਤ ਪ੍ਰੇਸ਼ਾਨ ਹਨ  ।ਪਿੰਡ ਵਾਸੀ ਟਹਿਲ ਸਿੰਘ ਸਾਬਕਾ ਪੰਚ   ਦਰਸ਼ਨ ਸਿੰਘ ਸਾਬਕਾ ਪੰਚ ਲੁੱਧਰ ਸਿੰਘ  ਦਰਸ਼ਨ ਸਿੰਘ ਜੱਸੜ  ਆਦਿ ਨੇ ਦੱਸਿਆ ਕਿ ਇਹ ਇਹ ਰਸਤਾ ਉੱਡਤ ਸੈਦੇਵਾਲਾ ਤੋਂ ਝੁਨੀਰ ਸੜਕ ਨੂੰ ਨਾਲ ਜੋਡ਼ਦਾ ਹੈ ਜਿਸ ਉਪਰ ਬਹੁਤ ਆਵਾਜਾਈ ਰਹਿੰਦੀ ਹੈ  ਤੇ ਇੱਥੋਂ ਉੱਡਦੀ ਧੂੜ ਘਰਾਂ ਵਿਚ ਵੜ ਕੇ ਲੋਕਾਂ ਨੂੰ ਸਾਹ ਦਮੇ ਦੇ ਮਰੀਜ਼ ਬਣਾ ਰਹੀ ਹੈ  ਤੇ ਰਸਤੇ ਵਿਚ ਬਣੇ ਵੱਡੇ ਵੱਡੇ ਖੱਡੇ ਨਿੱਤ ਨਵੇਂ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ  ।ਮੁਹੱਲਾ ਨਿਵਾਸੀਆਂ ਨੇ ਆਖਿਆ ਕਿ ਉਨ੍ਹਾਂ ਵਾਰ ਵਾਰ ਵੋਟਾਂ ਮੰਗਣ ਆਏ ਲੀਡਰਾਂ ਕੋਲੋਂ ਇਸ ਰਸਤੇ ਨੂੰ ਪੱਕਾ ਕਰਨ ਦੀ ਮੰਗ ਰੱਖੀ ਪਰ ਝੂਠੇ ਲਾਰਿਆਂ ਤੋਂ ਬਿਨਾਂ ਉਨ੍ਹਾਂ ਪੱਲੇ ਕੁਝ ਨਹੀਂ ਪਿਆ  ।ਪਿੰਡ ਨਿਵਾਸੀਆਂ ਨੇ ਆਖਿਆ ਕਿ ਜੇਕਰ ਇਸ ਰਸਤੇ ਨੂੰ ਪੱਕਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਉਹ ਰਾਜਨੀਤਕ ਲੀਡਰਾਂ ਨੂੰ ਇਸ ਮੁਹੱਲੇ ਵਿੱਚ ਵੜਨ ਨਹੀਂ ਦੇਣਗੇ  ।

LEAVE A REPLY

Please enter your comment!
Please enter your name here