*ਪਿੰਡ ਹਾਕਮਵਾਲਾ ਅਤੇ ਮਲਕਪੁਰ ਭੀਮੜਾ ਨੂੰ ਸਪਲਾਈ ਹੋ ਰਹੇ ਪੀਣ ਵਾਲੇ ਗੰਦੇ ਪਾਣੀ ਦਾ ਮਸਲਾ ਹਲਕਾ ਵਿਧਾਇਕ ਨੇ ਉੱਚ ਅਧਿਕਾਰੀਆਂ ਕੋਲ ਉਠਾਇਆ*

0
39

ਬੋਹਾ 12 ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ )-ਇੱਥੋਂ ਨੇੜਲੇ ਪਿੰਡ ਮਲਕਪੁਰ ਭੀਮੜਾ ਅਤੇ ਹਾਕਮ ਵਾਲਾ ਨੂੰ ਸਪਲਾਈ ਹੋ ਰਹੇ ਪੀਣ ਵਾਲੇ ਗੰਦੇ ਪਾਣੀ ਦਾ ਮਸਲਾ ਪੂਰਾ ਗਰਮਾਇਆ ਹੋਇਆ ਹੈ  ।ਇਸ ਸਬੰਧੀ ਪਿੰਡਾਂ ਦੇ ਲੋਕਾਂ ਵੱਲੋਂ ਦੋ ਦਿਨਾਂ ਦਾ ਧਰਨਾ ਦਿੱਤਾ ਗਿਆ ਸੀ ਜਿਸ ਉਪਰੰਤ ਉੱਚ ਅਧਿਕਾਰੀਆਂ ਨੇ ਪਿੰਡਾਂ ਨੂੰ ਸਪਲਾਈ ਹੋ ਰਹੇ ਗੰਦੇ ਪਾਣੀ ਨੂੰ ਰੋਕਣ ਲਈ ਪੁਖਤਾ ਇੰਤਜ਼ਾਮ ਕਰਨ ਦਾ ਵਿਸ਼ਵਾਸ ਦਿਵਾਇਆ ਸੀ  ਪਰ ਇਸ ਦੇ ਨਾਲ ਹੀ ਬੋਹਾ ਪੁਲੀਸ ਵੱਲੋਂ ਧਰਨਾਕਾਰੀਆਂ ਵਿਰੁੱਧ ਕਰੋਨਾ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਪਰਚੇ ਦਰਜ ਕੀਤੇ ਹਨ ਜਿਸ ਨੂੰ  ਲੈ ਕੇ ਦੋਵਾਂ ਪਿੰਡਾਂ ਦੇ ਲੋਕਾਂ ਵਿਚ ਭਾਰੀ ਰੋਸ ਹੈ  ।ਇਸ ਸੰਬੰਧੀ ਉਕਤ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਆਖਿਆ ਕਿ ਆਪਣੀਆਂ ਹੱਕੀ ਮੰਗਣਾ ਹਰੇਕ ਦਾ ਹੱਕ ਹੈ ਅਤੇ ਹੱਕ ਮੰਗਦੇ ਲੋਕਾਂ  ਤੇ ਪਰਚੇ ਦਰਜ ਕਰਨਾ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ  ।ਹਲਕਾ ਵਿਧਾਇਕ ਨੇ ਆਖਿਆ ਕਿ ਦੋਵੇਂ ਪਿੰਡਾਂ ਨੂੰ ਸਪਲਾਈ ਹੋ ਰਹੇ ਪੀਣ ਵਾਲੇ ਗੰਦੇ ਪਾਣੀ ਦਾ ਮਸਲਾ ਉਨ੍ਹਾਂ ਨੇ ਪਹਿਲਾਂ ਵੀ ਵਿਧਾਨ ਸਭਾ ਵਿਚ ਪ੍ਰਸ਼ਨ ਨੰਬਰ 764 ਅਧੀਨ ਉਠਾਇਆ ਸੀ ਪਰ ਉਸ ਤੇ  ਕਾਰਵਾਈ ਨਹੀਂ ਹੋਈ ।ਇਸ ਉਪਰੰਤ ਉਨ੍ਹਾਂ ਨੇ ਬੀਤੇ ਦਿਨ ਸੀਵਰੇਜ ਬੋਰਡ ਦੇ  ਸੀ ਈ ਓ ਨੂੰ ਮਿਲ ਕੇ ਉਕਤਾਂ  ਉਕਤ  ਸਮੱਸਿਆ ਦੇ ਹੱਲ ਲਈ ਮੰਗ ਪੱਤਰ ਵੀ ਦਿੱਤਾ ਹੈ ।ਜਿਨ੍ਹਾਂ ਨੇ ਇਸ ਮਸਲੇ ਸਬੰਧੀ ਜਲਦੀ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ ।ਪ੍ਰਿੰਸੀਪਲ ਬੁੱਧਰਾਮ ਨੇ ਆਖਿਆ ਕਿ ਉਨ੍ਹਾਂ ਗੰਦੇ ਪਾਣੀ ਦਾ ਮਸਲਾ ਮਿੰਨੀ ਸਕੱਤਰੇਤ ਵਿਖੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵਿਚ ਵੀ ਉਠਾਇਆ ਹੈ ।ਹਲਕਾ ਵਿਧਾਇਕ ਨੇ ਆਖਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਮੁੱਢਲੀਆਂ ਅਤੇ ਬੁਨਿਆਦੀ ਸਹੂਲਤਾਂ ਦੇਣ ਵਿੱਚ ਪੂਰੀ ਤਰ੍ਹਾਂ ਅਸਮਰੱਥ ਰਹੀ ਹੈ  ਅਤੇ ਲੋਕ ਇਸ ਨੂੰ ਚਲਦਾ ਕਰਨ ਲਈ ਦਿਨ ਗਿਣ ਰਹੇ ਹਨ  ।ਸ੍ਰੀ ਬੁੱਧ ਰਾਮ ਨੇ ਆਖਿਆ ਕਿ ਉਹ ਪਾਣੀ ਦੀ ਸਮੱਸਿਆ ਲਈ ਦੋਵਾਂ ਪਿੰਡਾਂ ਦੇ ਨਾਲ ਖਡ਼੍ਹੇ ਹਨ ਅਤੇ ਜਿਸ ਤਰ੍ਹਾਂ ਦਾ ਵੀ ਉਨ੍ਹਾਂ ਵੱਲੋਂ ਸਹਿਯੋਗ ਮੰਗਿਆ ਜਾਵੇਗਾ ਉਹ ਪੂਰੀ ਤਰ੍ਹਾਂ ਤਿਆਰ ਹਨ  ।

LEAVE A REPLY

Please enter your comment!
Please enter your name here