*ਪਿੰਡ ਵਾਸੀਆਂ ਵੱਲੋਂ ਸਮਾਰਟ ਮੀਟਰ ਪੁੱਟ ਕੇ ਬਿਜਲੀ ਦਫ਼ਤਰ ਜਮਾ ਕਰਵਾਏ*

0
58

ਮਾਨਸਾ 16 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):             ਬਲਾਕ ਮਾਨਸਾ ਦੇ ਪਿੰਡ ਨੰਗਲ ਕਲਾਂ ਦੇ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ 45 ਸਮਾਰਟ ਮੀਟਰ ਪੁੱਟ ਕੇ ਪੀ ਐਸ ਪੀ ਸੀ ਐਲ ਦਫ਼ਤਰ ਮਾਨਸਾ ਵਿੱਚ ਜਮਾ ਕਰਵਾਏ । ਇਸ ਮੌਕੇ ਭੈਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਇੱਕ ਪਾਸੜ ਸਰਕਾਰ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਬਿਜਲੀ ਸੋਧ ਬਿੱਲ 2023 ਨੂੰ ਲੁਕਵੇਂ ਢੰਗ ਨਾਲ ਬਿਨਾਂ ਕਿਸੇ ਦਰਖਾਸ਼ਤ ਤੋਂ ਮੀਟਰਾਂ ਨੂੰ ਪੁੱਟਕੇ ਧੜਾਧੜ ਸਮਾਰਟ ਮੀਟਰ ਲਾਉਣ ਦੀ ਪ੍ਰਕਿਰਿਆ ਨੂੰ ਲਾਗੂ ਕਰਕੇ ਬਿਜਲੀ ਬੋਰਡ ਨੂੰ ਨਿੱਜੀ ਕੰਪਨੀ ਵਿੱਚ ਬਦਲਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਬਿਜਲੀ ਹਰ ਘਰ ਦੀ ਲੋੜ ਬਣ ਚੁੱਕੀ ਹੈ ਸੋ ਸਰਕਾਰ ਨੂੰ ਲੋਕਾਂ ਦੀ ਲੋੜਾਂ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੀ ਬਜਾਏ, ਨਵੀਂ ਭਰਤੀ ਕਰਕੇ ਇੰਨਾਂ ਨੂੰ ਇਮਾਨਦਾਰੀ ਨਾਲ ਚਲਾਇਆ ਜਾਣਾ ਚਾਹੀਦਾ ਹੈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਗਰ ਕੋਈ ਵੀ ਅਧਿਕਾਰੀ ਬਿਨਾਂ ਮਾਲਕ ਦੀ ਪ੍ਰਵਾਨਗੀ ਤੋਂ ਮੀਟਰ ਤਬਦੀਲ ਕਰੇਗਾ ਤਾਂ ਜਥੇਬੰਦੀ ਉਸਦਾ ਪੂਰਨ ਰੂਪ ਵਿੱਚ ਵਿਰੋਧ ਕਰੋਗੀ । ਇਸ ਮੌਕੇ ਮੱਖਣ ਸਿੰਘ ਭੈਣੀ ਬਾਘਾ, ਬਲਵਿੰਦਰ ਸ਼ਰਮਾ, ਬਲਜੀਤ ਭੈਣੀ ਬਾਘਾ, ਵਰਿਆਮ ਸਿੰਘ ਖਿਆਲਾ, ਮੋਹਿੰਦਰ ਸਿੰਘ ਬੁਰਜ ਰਾਠੀ , ਰਾਜ ਸਿੰਘ, ਹਰਦੇਵ ਸਿੰਘ, ਤੇਜਾ ਸਿੰਘ, ਗੀਤਾ ਸਿੰਘ, ਲਾਭ ਸਿੰਘ, ਸੁੱਖੀ ਸਿੰਘ ਅਤੇ ਲੀਲਾ ਸਿੰਘ ਨੰਗਲ ਕਲਾਂ ਹਾਜਰ ਸਨ ।

LEAVE A REPLY

Please enter your comment!
Please enter your name here