
ਫਗਵਾੜਾ 10 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਮਾਣਯੋਗ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਯੋਗਤਾ ਮਿਤੀ 01.01.2025 ਦੇ ਅਧਾਰ ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੀ ਮੁਹਿਮ ਦੇ ਸਬੰਧ ਵਿਚ ਉਪ ਮੰਡਲ ਮੈਜਿਸਟ੍ਰੇਟ ਕਮ ਚੋਣਕਾਰ ਰਜਿਸਟ੍ਰੇਸ਼ਨ ਫਗਵਾੜਾ-29 ਚੋਣ ਅਫਸਰ ਜਸ਼ਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਫਗਵਾੜਾ ਦੇ ਸਾਰੇ ਪੋਲਿੰਗ ਬੂਥਾਂ ਤੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੈਂਪ ਲਗਾਏ ਗਏ। ਇਸੇ ਲੜੀ ਤਹਿਤ ਪਿੰਡ ਵਜੀਦੋਵਾਲ ਸਥਿਤ ਬੂਥ ਨੰਬਰ 113 ‘ਤੇ ਇਕ ਕੈਂਪ ਬੀ.ਐਲ.ਓ. ਮਲਕੀਤ ਚੰਦ ਕੰਗ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਵੋਟਰਾਂ ਦੇ ਦਾਅਵੇ ਤੇ ਇਤਰਾਜ ਪ੍ਰਾਪਤ ਕੀਤੇ ਗਏ। ਬੀ.ਐਲ.ਓ. ਮਲਕੀਤ ਚੰਦ ਕੰਗ ਨੇ ਦੱਸਿਆ ਕਿ 1 ਜਨਵਰੀ 2025 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਅਤੇ ਜਿਹਨਾਂ ਨੇ ਹੁਣ ਤੱਕ ਆਪਣੀ ਵੋਟ ਨਹੀਂ ਬਣਾਈ। ਉਹ ਪ੍ਰਾਰਥੀ ਇਹਨਾਂ ਕੈਂਪਾ ਦਾ ਲਾਭ ਉਠਾ ਸਕਦੇ ਹਨ। ਮਿਤੀ 23 ਅਤੇ 24 ਨਵੰਬਰ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਵੀ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹਨਾਂ ਕੈਂਪਾ ਦੌਰਾਨ ਨਵੀਂ ਵੋਟ ਬਨਾਉਣ ਲਈ ਫਾਰਮ ਨੰਬਰ 6 ਜਦਕਿ ਪ੍ਰਵਾਸ਼ੀ ਭਾਰਤੀਆਂ ਦੀ ਵੋਟ ਬਨਾਉਣ ਲਈ ਫਾਰਮ ਨੰਬਰ 6-ਏ ਅਤੇ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਵੇਰਵਿਆਂ ਵਿਚ ਸੋਧ ਕਰਵਾਉਣ ਲਈ, ਡੁਪਲੀਕੇਟ ਵੋਟਰ ਕਾਰਡ ਲੈਣ, ਰਿਹਾਇਸ਼ੀ ਪਤਾ ਬਦਲਣ ਲਈ ਅਤੇ ਪੀ.ਡਬਲਯੂ.ਡੀ. ਮਾਰਕ ਕਰਵਾਉਣ ਲਈ ਫਾਰਮ ਨੰਬਰ 8 ਭਰ ਕੇ ਦਿੱਤੇ ਜਾ ਸਕਦੇ ਹਨ। ਤਾਂ ਜੋ ਉਹਨਾਂ ਦਾ ਨਾਮ ਸੁਧਾਈ ਤੋਂ ਬਾਅਦ ਪ੍ਰਕਾਸ਼ਿਤ ਹੋਣ ਵਾਲੀਆਂ ਅਗਲੀਆਂ ਵੋਟਰ ਸੂਚੀਆਂ ਵਿਚ ਸ਼ਾਮਲ ਕੀਤਾ ਜਾ ਸਕੇ ਅਤੇ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਹਨਾਂ ਦੱਸਿਆ ਕਿ ਇਹ ਫਾਰਮ ਮੋਬਾਇਲ ਐਪ ਜਾਂ ਫਾਰਮ ਪੋਰਟਲ ਰਾਹੀਂ ਆਨਲਾਈਨ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1950 ‘ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਰਪੰਚ ਰਿੰਪਲ ਕੁਮਾਰ, ਅਸ਼ੋਕ ਕੁਮਾਰ, ਨਰਿੰਦਰ ਕੁਮਾਰ, ਸੰਜੀਵ ਕੁਮਾਰ, ਰਿਟਾ. ਇੰਸਪੈਕਟਰ ਰਮਨ ਕੁਮਾਰ, ਰਵੀ ਦੱਤ, ਬਲਿਹਾਰ ਚੰਦ, ਜਸਵਿੰਦਰ ਪਾਲ, ਬਨੀ ਸ਼ਰਮਾ, ਵਿਕਾਸ ਕੁਮਾਰ, ਹੰਸਰਾਜ, ਕੁਲਦੀਪ ਕੁਮਾਰ, ਸੋਹਨ ਲਾਲ ਆਦਿ ਹਾਜਰ ਸਨ।
