
ਫਗਵਾੜਾ 23 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸ੍ਰੀ ਗੁਰੂ ਰਦਿਵਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਵਜੀਦੋਵਾਲ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਵਾਸੀ ਭਾਰਤੀਆਂ ਨਰਿੰਦਰ ਕੁਮਾਰ, ਸਰਬਜੀਤ, ਬਲਦੇਵ, ਸੰਜੀਵ ਕੁਮਾਰ, ਗੁਰਪ੍ਰੀਤ, ਪੂਨਮ ਢੰਡਾ ਯੂ.ਕੇ., ਪ੍ਰੀਤ ਪਹਿਲਵਾਨ ਪੁਰਤਗਾਲ ਅਤੇ ਅਮਰਜੀਤ ਯੂ.ਕੇ. ਤੋਂ ਇਲਾਵਾ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਗਿਆ। ਸਵੇਰੇ ਪ੍ਰਬੰਧਕਾਂ ਵਲੋਂ ਸ੍ਰੀ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਪਾਠ ਦੇ ਭੋਗ ਪਾਏ ਗਏ ਅਤੇ ਹੈੱਡ ਗ੍ਰੰਥੀ ਭਾਈ ਰਾਜਵਿੰਦਰ ਸਿੰਘ ਖਲਵਾੜਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਭਾਈ ਅੰਗ੍ਰੇਜ ਸਿੰਘ ਰਾਜਪੁਰ ਵਾਲਿਆਂ ਦੇ ਜੱਥੇ ਵਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਰਪੰਚ ਰਿੰਪਲ ਕੁਮਾਰ ਅਤੇ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਆ। ਪਤਵੰਤਿਆਂ, ਸਹਿਯੋਗੀਆਂ ਤੇ ਸੇਵਾਦਾਰਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਚਾਹ ਪਕੌੜੇ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਰਾਤ ਸਮੇਂ ਗੁਰਦੁਆਰਾ ਸਾਹਿਬ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ, ਰਿਟਾ. ਇੰਸਪੈਕਟਰ ਰਮਨ ਕੁਮਾਰ, ਸੁਖਵਿੰਦਰ, ਕੁਲਵਿੰਦਰ ਕੁਮਾਰ, ਨਰਿੰਦਰ ਪਾਲ, ਸਾਬੀ, ਨੀਰਜ, ਰਿੱਕੀ, ਅਮਰਜੀਤ, ਸੋਹਨ ਲਾਲ, ਓਮ ਪ੍ਰਕਾਸ਼ ਢੰਡਾ, ਹੈੱਪੀ, ਸੁਧੀਰ ਕੁਮਾਰ ਢੰਡਾ, ਸੋਮਨਾਥ ਤੇ ਸਤੀਸ਼ ਕੁਮਾਰ ਨੰਬਰਦਾਰ, ਰਾਕੇਸ਼ ਕੁਮਾਰ ਕੇਸ਼ਾ, ਗੁਰਮੇਲ ਰਾਮ, ਸੁਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਰਾਜਕੁਮਾਰ, ਚੰਦਰ ਮੋਹਨ, ਪੰਡਿਤ ਅਸ਼ੋਕ ਕੁਮਾਰ, ਰਵੀ ਦੱਤ, ਬਲਰਾਮ ਕੁਮਾਰ, ਬਲਿਹਾਰ ਲਾਲ, ਚਮਨ ਲਾਲ, ਸੌਰਵ ਸ਼ਰਮਾ, ਪ੍ਰਥਮ ਕੁਮਾਰ, ਤ੍ਰਿਸ਼ਕਾ ਕੁਮਾਰੀ ਤੋਂ ਇਲਾਵਾ ਪਿੰਡ ਦੀਆਂ ਸਮੂਹ ਸੰਗਤਾਂ ਹਾਜਰ ਸਨ।
