*ਪਿੰਡ ਲੱਖਪੁਰ ਵਿਖੇ ਭਗਤ ਜਵਾਲਾ ਦਾਸ ਯਾਦਗਾਰੀ ਵਾਲੀਬਾਲ ਟੂਰਨਾਮੈਂਟ ਦੀ ਹੋਈ ਆਰੰਭਤਾ*

0
4

ਫਗਵਾੜਾ 15 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਨਿਰੋਲ ਪੇਂਡੂ ਵਾਲੀਬਾਲ ਟੂਰਨਾਮੈਂਟ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਵਿਖੇ ਗ੍ਰਾਮ ਪੰਚਾਇਤ, ਨੋਜਵਾਨਾਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਉਦਘਾਟਨ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਪਿੰਡ ਲੱਖਪੁਰ ਦੇ ਹੈੱਡ ਗ੍ਰੰਥੀ ਭਾਈ ਅਮਨਦੀਪ ਸਿੰਘ ਨੇ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਪ੍ਰਵਾਸੀ ਭਾਰਤੀ ਪਿਆਰਾ ਸਿੰਘ ਢੱਡਵਾਲ, ਪਿੰਦਰ ਸਿੰਘ ਐਨ.ਆਰ.ਆਈ., ਕੁਲਦੀਪ ਸਿੰਘ ਐਨ.ਆਰ.ਆਈ., ਹਰਦੀਪ ਸਿੰਘ ਐਨ.ਆਰ.ਆਈ. ਅਤੇ ਅਜੀਤ ਪਾਲ ਸਿੰਘ ਐਨ.ਆਰ.ਆਈ. ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਉਹਨਾਂ ਇਸ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਰੁਝਾਨ ਖੇਡਾਂ ਵੱਲ ਲਿਆਉਣ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਇਕ ਵਧੀਆ ਉਪਰਾਲਾ ਹੈ। ਦਵਿੰਦਰ ਸਿੰਘ ਕੋਚ ਨੇ ਦੱਸਿਆ ਕਿ ਟੂਰਨਾਮੈਂਟ ਦਾ ਆਗਾਜ ਲੱਖਪੁਰ ਤੇ ਸੰਗਤਪੁਰ ਦੀਆਂ ਟੀਮਾਂ ਵਿਚਕਾਰ ਸ਼ੋਅ ਮੈਚ ਨਾਲ ਕੀਤਾ ਗਿਆ। ਜਿਸ ਵਿਚ ਸੰਗਤਪੁਰ ਦੀ ਟੀਮ ਜੇਤੂ ਰਹੀ। ਉਹਨਾਂ ਦੱਸਿਆ ਕਿ ਟੂਰਨਾਮੈਂਟ ਵਿਚ ਕੁੱਲ 40 ਟੀਮਾਂ ਭਾਗ ਲੈ ਰਹੀਆਂ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਨਿਰੋਲ ਪਿੰਡ ਪੱਧਰ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 21 ਹਜਾਰ ਰੁਪਏ ਨਗਦ ਦਿੱਤਾ ਜਾਵੇਗਾ। ਉਪ ਵਿਜੇਤਾ ਟੀਮ ਨੂੰ 15 ਹਜਾ ਰੁਪਏ ਨਗਦ ਭੇਂਟ ਕੀਤੇ ਜਾਣਗੇ। ਇਸ ਤੋਂ ਇਲਾਵਾ ਤੀਸਰੇ ਨੰਬਰ ਦੀ ਟੀਮ ਨੂੰ 7100 ਰੁਪਏ ਅਤੇ ਚੌਥੇ ਨੰਬਰ ਦੀ ਟੀਮ ਨੂੰ 5100 ਰੁਪਏ ਨਗਦ ਰਾਸ਼ੀ ਬਤੌਰ ਇਨਾਮ ਭੇਂਟ ਕੀਤੀ ਜਾਵੇਗੀ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਐਤਵਾਰ 16 ਫਰਵਰੀ ਨੂੰ ਖੇਡਿਆ ਜਾਵੇਗਾ। ਇਸ ਮੌਕੇ ਰਾਮ ਸ਼ਰਨ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਮੀਤ ਸਿੰਘ ਗੋਗੀ ਸਰਪੰਚ ਲੱਖਪੁਰ, ਸਾਬਕਾ ਸਰਪੰਚ ਮਹਿੰਦਰ ਸਿੰਘ ਢੱਡਵਾਲ, ਰੇਸ਼ਮ ਸਿੰਘ, ਦੀਪਾ ਨੰਬਰਦਾਰ, ਬਲਵੀਰ ਸਿੰਘ, ਪ੍ਰਦੀਪ, ਰਿੱਕੀ, ਹੈਰੀ, ਪ੍ਰਭ, ਗੁਰਮੁਖ, ਧਰੁਵ, ਵੰਸ਼, ਮਨਦੀਪ, ਮਨਤਾਜ ਸਿੰਘ ਢੱਡਵਾਲ, ਦੇਗਵੀਰ ਸਿੰਘ ਢੱਡਵਾਲ, ਦਲਜਿੰਦਰ ਸਿੰਘ ਢੱਡਵਾਲ, ਸਨੀ, ਤਰਲੋਚਨ ਸਿੰਘ, ਲਵਲੀ ਲੱਖਪੁਰ, ਬਲਰਾਜ ਢੱਡਵਾਲ, ਨਵੀਨ ਬਿੱਲਾ, ਅਨਿਕੇਤ, ਰਵੀ, ਯਸ਼, ਇੰਦਰਜੀਤ ਸਿੰਘ ਪੰਚ, ਕੁਲਦੀਪ ਸਿੰਘ ਕਿਸਾਨ ਆਗੂ, ਪਰਮਜੀਤ ਸਿੰਘ ਪੰਮਾ, ਉਂਕਾਰ ਸਿੰਘ, ਹਰਦੀਪ ਸਿੰਘ ਦੀਪਾ, ਗੁੱਲੂ ਲੱਖਪੁਰ, ਜਸਵਿੰਦਰ ਸਿੰਘ ਲੱਖਪੁਰ, ਪਲਵਿੰਦਰ ਸਿੰਘ ਭਿੰਦਾ ਲੱਖਪੁਰ, ਸੁਖਮਨ, ਹਨੀ, ਪ੍ਰੀਤ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਖੇਡ ਪ੍ਰੇਮੀ ਹਾਜਰ ਸਨ।

LEAVE A REPLY

Please enter your comment!
Please enter your name here