
ਫਗਵਾੜਾ 19 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਪਿੰਡ ਲੱਖਪੁਰ ਤਹਿਸੀਲ ਫਗਵਾੜਾ ਵਿਖੇ ਕਰਵਾਏ ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਯਾਦਗਾਰੀ ਨਿਰੋਲ ਪੇਂਡੂ ਵਾਲੀਬਾਲ ਟੂਰਨਾਮੈਂਟ ਦੌਰਾਨ ਫੁਟਬਾਲ ਦੀ ਉੱਭਰਦੀ ਹੋਈ ਖਿਡਾਰਨ ਭੁਪਿੰਦਰ ਕੌਰ (14) ਪੁਤਰੀ ਬਲਵੀਰ ਸਿੰਘ ਢੰਡਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਪਿੰਡ ਲੱਖਪੁਰ ਦੇ ਸਰਪੰਚ ਗੁਰਮੀਤ ਸਿੰਘ ਗੋਗੀ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪਿੰਡ ਦੀ ਧੀ ਭੁਪਿੰਦਰ ਕੌਰ ਜੋ ਕਿ ਜੀ.ਡੀ.ਆਰ. ਕਾਨਵੇਂਟ ਸਕੂਲ ਰਾਵਲਪਿੰਡੀ ਵਿਖੇ ਸੱਤਵੀਂ ਕਲਾਸ ਦੀ ਵਿਦਿਆਰਥਣ ਹੈ, ਉਹ ਨਿੱਕੀ ਉਮਰ ਵਿਚ ਹੀ ਸਟੇਟ ਅਤੇ ਨੈਸ਼ਨਲ ਪੱਧਰ ਦੇ ਟੂਰਨਾਮੈਂਟ ਖੇਡ ਕੇ ਪਿੰਡ ਦਾ ਨਾਮ ਰੌਸ਼ਨ ਕਰ ਰਹੀ ਹੈ। ਉਹਨਾਂ ਕਿਹਾ ਕਿ ਭੁਪਿੰਦਰ ਕੌਰ ਤੋਂ ਹੋਰਨਾਂ ਬੱਚਿਆਂ ਨੂੰ ਵੀ ਸੇਧ ਲੈ ਕੇ ਪੜ੍ਹਾਈ ਦੇ ਨਾਲ ਖੇਡਾਂ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ। ਕਿਉਂਕਿ ਅਜੋਕੇ ਸਮੇਂ ਵਿਚ ਖੇਡਾਂ ਨੂੰ ਕੈਰੀਅਰ ਬਣਾ ਕੇ ਵੀ ਜੀਵਨ ਵਿਚ ਸਫਲਤਾ ਹਾਸਲ ਕਰਨ ਦੇ ਵੱਡੇ ਮੌਕੇ ਮਿਲ ਰਹੇ ਹਨ। ਇਸ ਦੌਰਾਨ ਗੱਲਬਾਤ ਕਰਦਿਆਂ ਫੁਟਬਾਲ ਖਿਡਾਰਨ ਭੁਪਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਸਕੂਲ ਦੀ ਫੁਟਬਾਲ ਟੀਮ ਵਿਚ ਖੇਡ ਰਹੀ ਹੈ ਅਤੇ ਉਸਦਾ ਟੀਚਾ ਹੈ ਕਿ ਇਕ ਦਿਨ ਭਾਰਤ ਦੀ ਸੀਨੀਅਨ ਟੀਮ ਵਿਚ ਦੇਸ਼ ਲਈ ਖੇਡ ਕੇ ਆਪਣੇ ਮੁਲਕ, ਪੰਜਾਬ ਅਤੇ ਪਿੰਡ ਦਾ ਨਾਮ ਰੌਸ਼ਨ ਕਰੇ। ਇਸ ਮੌਕੇ ਪ੍ਰਵਾਸੀ ਭਾਰਤੀ ਪਿਆਰਾ ਸਿੰਘ ਢੱਡਵਾਲ, ਪਿੰਦਰ ਸਿੰਘ ਐਨ.ਆਰ.ਆਈ., ਕੁਲਦੀਪ ਸਿੰਘ ਐਨ.ਆਰ.ਆਈ., ਹਰਦੀਪ ਸਿੰਘ ਐਨ.ਆਰ.ਆਈ. ਅਤੇ ਅਜੀਤ ਪਾਲ ਸਿੰਘ ਐਨ.ਆਰ.ਆਈ. ਸੁਖਦੇਵ ਸਿੰਘ ਯੂ.ਐਸ.ਏ. ਨੇ ਭਰੋਸਾ ਦਿੱਤਾ ਕਿ ਜੇਕਰ ਪਿੰਡ ਦਾ ਕੋਈ ਹੋਣਹਾਰ ਖਿਡਾਰੀ ਆਰਥਕ ਕਾਰਨਾਂ ਕਰਕੇ ਅੱਗੇ ਨਹੀਂ ਵੱਧ ਰਿਹਾ ਤਾਂ ਉਸਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਦਵਿੰਦਰ ਸਿੰਘ ਕੋਚ, ਰਾਮ ਸ਼ਰਨ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਬਕਾ ਸਰਪੰਚ ਮਹਿੰਦਰ ਸਿੰਘ ਢੱਡਵਾਲ, ਰੇਸ਼ਮ ਸਿੰਘ, ਦੀਪਾ ਨੰਬਰਦਾਰ, ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ, ਮੋਹਨ ਸਿੰਘ, ਬਲਵੀਰ ਸਿੰਘ, ਪ੍ਰਦੀਪ, ਸਨੀ, ਤਰਲੋਚਨ ਸਿੰਘ, ਲਵਲੀ ਲੱਖਪੁਰ, ਬਲਰਾਜ ਢੱਡਵਾਲ, ਨਵੀਨ ਬਿੱਲਾ, ਅਨਿਕੇਤ, ਰਵੀ, ਯਸ਼, ਇੰਦਰਜੀਤ ਸਿੰਘ ਪੰਚ, ਕੁਲਦੀਪ ਸਿੰਘ ਉਂਕਾਰ ਸਿੰਘ, ਹਰਦੀਪ ਸਿੰਘ ਦੀਪਾ, ਪਲਵਿੰਦਰ ਸਿੰਘ ਭਿੰਦਾ ਲੱਖਪੁਰ, ਸੁਖਮਨ, ਹਨੀ, ਪ੍ਰੀਤ ਆਦਿ ਹਾਜਰ ਸਨ।
