ਲੁਧਿਆਣਾ 14,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) :ਪਿੰਡ ਮਾਨਗੜ੍ਹ ਓਦੋ ਸੋਗ ਦੀ ਲਹਿਰ ਛਾ ਗਈ ਜਦੋ ਛੱਪੜ ਵਿੱਚ ਡੁੱਬਣ ਨਾਲ ਇੱਕੋ ਹੀ ਪਿੰਡ 5 ਬੱਚਿਆਂ ਦੀ ਮੌਤ ਹਲਕਾ ਸਾਹਨੇਵਾਲ ਅਧੀਨ ਪੈਂਦਾ ਪਿੰਡ ਮਾਨਗੜ੍ਹ ਵਿਖੇ ਪਿੰਡ ਦੇ ਬਿਲਕੁਲ ਨਾਲ ਲੱਗਦੇ ਛੱਪੜ ਕੋਲ ਪਿੱਪਲ ਹੇਠਾਂ ਖੇਡ ਰਹੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਵਿੱਚੋਂ ਇਕ ਛੱਪੜ ਵਿਚ ਜਾ ਵੜਿਆ। ਜਦੋਂ ਉਹ ਬੱਚਾ ਛੱਪੜ ‘ਚ ਖੜ੍ਹੇ ਪਾਣੀ ਅੰਦਰ ਡੁੱਬਣ ਲੱਗਾ ਤਾਂ ਨਾਲ ਦੇ ਬੱਚੇ ਉਸ ਨੂੰ ਬਚਾਉਣ ਖਾਤਰ ਛੱਪੜ ‘ਚ ਵੜ ਗਏ, ਪਰ ਹੋਣੀ ਨੂੰ ਕੌਣ ਟਾਲ਼ ਸਕਦਾ ਹੈ।