
ਬੁਢਲਾਡਾ, 04 ਅਗਸਤ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਇੱਥੋਂ ਨੇੜਲੇ ਪਿੰਡ ਮਲਕਪੁਰ ਭੀਮੜਾ ਵਿੱਖੇ ਇੱਥੋਂ ਦੇ ਜੰਮਪਲ ਸਮਾਜ ਸੇਵੀ ਧਰਮ ਪਾਲ ਬਾਂਸਲ ਤੇ ਨਿਰਮਲਾ ਦੇਵੀ ਬਾਂਸਲ ਵੱਲੋਂ ਸਥਾਨਕ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਇਕ ਮੁਫਤ ਮੈਡੀਕਲ ਚੈਕਅੱਪ ਤੇ ਦਵਾਈ ਵੰਡ ਕੈਂਪ ਸ੍ਰੀ ਬਾਲਾ ਜੀ (ਹਨੂੰਮਾਨ) ਮੰਦਰ ਵਿੱਚ ਲਗਾਇਆ ਗਿਆ।ਇਸ ਕੈਂਪ ਵਿੱਚ ਡਾ. ਰਣਜੀਤ ਕੌਰ ਅਤੇ ਡਾ. ਸਬੀਨਾ ਜੈਨ ਦੀ ਟੀਮ ਵੱਲੋਂ ਸੌ ਦੇ ਕਰੀਬ ਮਰੀਜ਼ਾਂ ਨੂੰ ਚੈਕ ਕਰਕੇ ਮੁੱਫਤ ਦਵਾਈਆਂ ਵੰਡੀਆਂ ਗਈਆਂ। ਇਸ ਸਮੇ ਸੀ੍ ਧਰਮ ਬਾਂਸਲ ਨੇ ਕਿਹਾ ਕਿ ਜਿਸ ਪਿੰਡ ਦੀ ਮਿੱਟੀ ਵਿਚ ਖੇਡ ਕੇ ਉਹ ਵੱਡੇ ਹੋਏ ਹਨ ਉਸ ਪਿੰਡ ਵਿਚ ਕੋਈ ਲੋਕ ਭਲਾਈ ਦਾ ਕਾਰਜ਼ ਕਰਕੇ ਉਨ੍ਹਾ ਨੂੰ ਵੱਡੀ ਮਾਨਸਿਕ ਰਾਹਤ ਮਿਲਦੀ ਹੈ ਇਸ ਕੈਂਪ ਵਿੱਚੋਂ ਲਾਹਾ ਲੈਣ ਵਾਲੇ ਮਰੀਜ਼ਾਂ ਨੇ ਬਾਂਸਲ ਪਰਿਵਾਰ ਦਾ ਧੰਨਵਾਦ ਕੀਤਾ।ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੋਹਾ ਦੇ ਸਕੱਤਰ ਡਾ ਹਰਬੰਸ ਸਿੰਘ ਭੀਮੜਾ ਅਤੇ ਸਮੂਹ ਪੰਚਾਇਤ ਦਾ ਵਿਸ਼ੇਸ਼ ਯੋਗਦਾਨ ਰਿਹਾ।
