
ਮਾਨਸਾ 6 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):19ਵਾਂ ਕਬੱਡੀ ਕੱਪ ਬਾਬਾ ਭਾਈ ਭਗਤੂ ਜੀ ਦੀ ਯਾਦ ਵਿੱਚ ਪਿੰਡ ਬੁਰਜ ਹਰੀ ਵਿਖੇ ਨਿਰਵੈਰ ਸਿੰਘ ਬੁਰਜ ਹਰੀ ਦੀ ਅਗਵਾਈ ਵਿੱਚ 10, 11 ਅਤੇ 12 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਦਾ ਪੋਸਟਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਹਲਕਾ ਇੰਚਾਰਜ ਮਾਨਸਾ ਪ੍ਰੈਮ ਕੁਮਾਰ ਅਰੋੜਾ ਨੇ ਪਿੰਡ ਬੁਰਜ ਹਰੀ ਵਿਖੇ ਨਿਰਵੈਰ ਸਿੰਘ ਦੇ ਗ੍ਰਹਿ ਵਿਖੇ ਸਾਂਝੈ ਤੌਰ ਤੇ ਰਿਲੀਜ ਕੀਤਾ। ਇਸੇ ਦੌਰਾਨ ਪਿੰਡ ਦੀਆਂ 32 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਪੌਦੇ ਵੰਡੇ ਅਤੇ ਇੱਕ ਵੱਡੇ ਇੱਕਠ ਨੂੰ ਸੰਬੋਧਨ ਵੀ ਕੀਤਾ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਵੀ ਕੀਤੀ। ਟੂਰਨਾਮੈਂਟ ਦੇ ਪ੍ਰਬੰਧਕ ਨਿਰਵੈਰ ਸਿੰਘ ਬੁਰਜ ਹਰੀ ਨੇ ਦੱਸਿਆ ਕਿ ਇਹ ਕੱਪ ਗ੍ਰਾਮ ਪੰਚਾਇਤ, ਕਲੱਬ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਉੱਚ ਕੋਟੀ ਦੀਆਂ ਟੀਮਾਂ ਭਾਗ ਲੈਣਗੀਆਂ। ਬੀਬੀ ਬਾਦਲ ਨੇ ਕੱਪ ਕਰਵਾਉਣ ਤੇ ਪ੍ਰਬੰਧਕ ਨਿਰਵੈਰ ਸਿੰਘ ਬੁਰਜ ਹਰੀ ਦੀ ਸਲਾਂਘਾ ਕਰਦਿਆਂ ਕਿਹਾ ਕਿ ਅਜਿਹੇ ਖੇਡ ਟੂਰਨਾਮੈਂਟਾਂ ਨਾਲ ਖੇਡਾਂ ਅਤੇ ਦੇਸ਼ ਭਗਤੀ ਪ੍ਰਤੀ ਜਜਬਾ ਪੈਦਾ ਹੁੰਦਾ ਹੈ ਅਤੇ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਚੰਗਾ ਸਮਾਜ ਸਿਰਜਦੇ ਹਨ। ਇਸ ਮੌਕੇ ਸਰਪੰਚ ਰਾਜਪਾਲ ਸਿੰਘ, ਨੰਬਰਦਾਰ ਦਰਸ਼ਨ ਸਿੰਘ, ਹੈਪ ਨਿਰਮੋਹੀ, ਅਮਰੀਕ ਸਿੰਘ, ਕਿਰਪਾਲ ਸਿੰਘ, ਨਾਇਬ ਸਿੰਘ ਔਲਖ, ਜਗਸੀਰ ਸਿੰਘ ਚੋਟੀਆਂ, ਜਰਨੈਲ ਸਿੰਘ ਜੈਲਾ, ਗੋਲਡੀ ਸਿੰਘ, ਖੁਸ਼ੀ ਸਿੰਘ ਮਾਨ, ਗੱਗਾ ਪਰਮਾਰ, ਜਸਕਰਨ ਸਿੰਘ ਦਰਾਕਾ, ਗਿਆਸੂ ਸਿੰਘ ਔਲਖ, ਜਿੰਦਰ ਭੁੱਲਰ, ਚਮਕੌਰ ਸਿੰਘ ਭਦੌੜ, ਮੱਖਣ ਸਿੰਘ ਭੁੱਲਰ, ਬਲਜੀਤ ਸਿੰਘ ਭੁੱਲਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
