ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਨੌਜਵਾਨਾਂ ਨੂੰ ਸਰੀਰਕ ਤੋਰ ਤੇ ਫਿੱਟ ਰੱਖਣ ਅਤੇ ਉਹਨਾਂ ਵਿੱਚ ਸਕਾਰਤਮਿਕ ਸੋਚ ਪੈਦਾ ਕਰਨ ਹਿੱਤ ਫਿੱਟ ਇੰਡੀਆ ਮੁਹਿੰਮ ਹੇਠ ਖੇਡ ਮੇਲਿਆਂ ਅਧੀਨ ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋਂ ਬਲਾਕ ਪੱਧਰੀ ਕਲੱਸਟਰ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਲੜੀ ਤਹਿਤ ਸ਼ਹੀਦ ਭਗਤ ਸਿੰਘ ਸਪੋਰਟਸ ਐਡ ਯੂਥ ਵੈਲਫੇਅਰ ਕਲੱਬ ਨੰਦਗੜ੍ਹ ਵੱਲੋਂ ਸਮੂਹ ਗ੍ਰਾਮ ਪੰਚਾਇੰਤ ਦੇ ਸਹਿਯੋਗ ਨਾਲ ਦੋ ਰੋਜਾ ਖੇਡ ਮੇਲਾ ਨੰਦਗੜ ਪਿਡ ਦੇ ਖੇਡ ਮੇਦਾਨ ਵਿੱਚ ਕਰਵਾਇਆ ਗਿਆ।
ਇਸ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਸਰਬਜੀਤ ਸਿੰਘ ਜਿਲ੍ਹਾ ਯੂਥ ਅਫਸਰ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਅਤੇ ਉਹਨਾਂ ਨੂੰ ਸਰੀਰਕ ਤੋਰ ਤੇ ਫਿੱਟ ਰੱਖਣ ਲਈ ਖੇਡਾਂ ਅਤਿ ਜਰੂਰੀ ਹਨ ਇਸ ਨਾਲ ਨੋਜਵਾਨਾਂ ਵਿੱਚਚ ਸਕਾਰਤਮਿਕ ਸੌਚ ਪੈਦਾ ਹੁੰਦੀ ਹੈ।ਉਹਨਾਂ ਦੱਸਿਆ ਕਿ ਬਲਾਕ ਪੱਧਰੀ ਖੇਡ ਮੇਲਿਆਂ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ ਅਤੇ ਮਿੱਤੀ 17 ਅਤੇ 18 ਫਰਵਰੀ ਨੂੰ ਡਾਈਟ ਅਹਿਮਦਪੁਰ ਬੁਢਲਾਡਾ ਵਿਖੇ ਜਿਲ੍ਹਾ ਪੱਧਰੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ।
ਖੇਡ ਮੇਲੇ ਵਿੱਚ ਕਰਵਾਏ ਗਏ ਰੱਸਾਕਸ਼ੀ ਦੇ ਮੁਕਾਬਲੇ ਵਿੱਚ ਪੰਜ ਟੀਮਾਂ ਨੇ ਭਾਗ ਲਿਆ ਜਿਸ ਵਿੱਚ ਕੂਲਹੇਰੀ ਦੀ ਟੀਮ ਨੇ ਪਹਿਲੇ ਸਥਾਨ ਦੀ ਬਾਜੀ ਮਾਰੀ ਜਦੋਂ ਕਿ ਝੁਨੀਰ ਦੀ ਟੀਮ ਨੂੰ ਦੂਸਰੇ ਸਥਾਨ ਨਾਲ ਹੀ ਸਬਰ ਕਰਨਾ ਪਿਆ। ਜੇਤੂ ਟੀਮ ਨੂੰ ਨਗਦ ਇਨਾਮ ਤੋਂ ਇਲਾਵਾ ਟਰਾਫੀਆਂ ਦੇਕੇ ਸਨਮਾਨਿਤ ਕੀਤਾ ਗਿਆ।।ਦੋ ਰੋਜਾ ਖੇਡ ਮੇਲੇ ਵਿੱਚ ਡੀ.ਐਸ.ਪੀ. ਪੁਸ਼ਪਿੰਦਰ ਸਿੰਘ ਗਿੱਲ ਅਤੇ ਸਬ-ਇੰਸਪੈਕਟਰ ਅਜੀਤ ਸਿੰਘ ਨੇ ਵਿਸ਼ੇਸ ਸ਼ਮੂਲੀਅਤ ਕਰਿਦਆਂ ਯੂਥ ਕਲੱਬ ਦੇ ਵੱਲੋਂ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
1600 ਮੀਟਰ ਕਰਵਾਈ ਗਈ ਦੋੜ ਵਿੱਚ ਕਰਮੂ ਜੋੜਕੀਆਂ ਨੇ ਪਹਿਲਾ ਸਰਬਜੀਤ ਸਿੰਘ ਮਲਕੋਂ ਨੇ ਦੂਸ਼ਰਾ ਅਤੇ ਸੁਖਦੇਵ ਸਿੰਘ ਅੱਕਾਂਵਾਲੀ ਨੇ ਤੀਸ਼ਰਾ ਸਥਾਨ ਹਾਸਲ ਕੀਤਾ।ਕਲੱਬ ਪ੍ਰਧਾਨ ਜਸਵੀਰ ਸਿੰਘ ਅਤੇ ਬਲਾਕ ਇੰਚਾਰਜ ਗੁਰਪ੍ਰੀਤ ਸਿੰਘ ਨੰਦਗੜ ਨੇ ਦੱਸਿਆ ਕਿ ਖੇਡ ਮੇਲੇ ਦੇ ਦਸ਼ੁਰੇ ਦਿਨ ਵਾਲੀਬਾਲ ਸ਼ੂਟਿੰਗ ਦੇ ਮਾਕਬਲੇ ਕਰਵਾਏ ਗਏ ਜਿਸ ਵਿੱਚ 20 ਟੀਮਾਂ ਨੈ ਭਾਗ ਲਿਆ।ਇਹਨਾਂ ਮੁਕਾਬਿਲਆਂ ਵਿੱਚ ਸਾਰੀਆਂ ਟੀਮਾਂੇ ਸ਼ਾਨਦਾਰ ਖੇਡ ਦਾ ਪ੍ਰਦਸ਼ਨ ਕੀਤਾ ਅਤੇ ਦੇਰ ਰਾਤ ਤੱਕ ਚੱਲੇ ਮੁਕਾਬਲੇ ਵਿੱਚ ਚੈਨੇਵਾਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਿਸ ਨੂੰ 3100 ਦੇ ਨਗਦ ਇਨਾਮ ਤੋਂ ਇਲਾਵਾ ਸ਼ਾਨਦਾਰ ਟਰਾਫੀ ਦੇਕੇ ਸਨਮਾਨਿਤ ਕੀਤਾ ਗਿਆ। ਜਟਾਣਾਕਲਾਂ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ।ਜਿਸ ਨੂੰ 2100 ਨਗਦ ਇਨਾਮ ਤੋਂ ਇਲਾਵਾ ਟਰਾਫੀ ਦੇਕੇ ਸਨਮਾਨਿਤ ਕੀਤਾ ਗਿਆ
ਟੂਰਨਾਂਮੈਂਟ ਨੂੰ ਸਫਲ ਕਰਨ ਵਿੱਚ ਕਲੱਬ ਪ੍ਰਧਾਨ ਜਸਵੀਰ ਸਿੰਘ ਵਲੰਟੀਅਰਜ ਮਨੋਜ ਕੁਮਾਰ ਛਾਪਿਆਂਵਾਲੀ,ਖਜਾਨਚੀ ਨਰਿੰਦਰ ਸਿੰਘ ਅਤੇ ਸੀਨੀਅਰ ਸਲਾਹਕਾਰ ਨਰਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਟੂਰਨਾਮੈਠ ਨੂੰ ਸਫਲ ਕਰਨ ਵਿੱਚ ਆਪਣੀ ਮੁੱਖ ਭੁਮਿਕਾ ਅਦਾ ਕੀਤੀ।