*ਪਿੰਡ ਨੰਗਲ ਕਲਾਂ ਵਿੱਚ ਕੋਰੋਨਾ ਟੈਸਟਿੰਗ ਅਤੇ ਵੈਕਸੀਨ ਲਗਾਈ ਗਈ*

0
70

ਮਾਨਸਾ11 ਮਈ  (ਸਾਰਾ ਯਹਾਂ/ਬੀਰਬਲ ਧਾਲੀਵਾਲ): ਪੰਜਾਬ ਸਰਕਾਰ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਨੂੰ ਕੰਟੇਨਮੈਟ ਜ਼ੋਨ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਪਿੰਡ ਨੰਗਲ ਕਲਾਂ ਦੀ ਡਿਸਪੈਂਸਰੀ ਵਿੱਚ ਪਿੰਡ  ਪੰਚਾਇਤ ਅਤੇ ਹੋਰ ਸਾਂਝੇ ਬੰਦਿਆਂ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਸਰਗਰਮ ਹੋ ਕੇ ਜਿੱਥੇ ਪਿੰਡ ਵਿੱਚ ਅਨਾਊਂਸਮੈਂਟ ਕਰਵਾ ਦਿੱਤੀ ਹੈ ।ਉੱਥੇ ਹੀ ਘਰ ਘਰ ਜਾ ਕੇ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਵੀ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ  ਦੀ ਭਲਾਈ ਲਈ ਪੂਰੀ ਤਰ੍ਹਾਂ ਜੁਟੇ ਹੋਏ ਹਨ ।ਇਸ ਮੌਕੇ ਨੰਗਲ ਕਲਾਂ ਦੀ ਡਿਸਪੈਂਸਰੀ ਵਿੱਚ ਕੋਰੋਨਾ ਟੈਸਟਿੰਗ ਕੈਂਪ ਵੀ ਲਗਾਇਆ ਗਿਆ ।ਅਤੇ ਪਿੰਡ ਵਾਸੀਆਂ ਨੂੰ ਕੋਰੋਨਾ ਵੇੈਕਸੀਨ ਲਗਵਾਈ ਗਈ। ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜ਼ਮ ਚਾਨਣਦੀਪ ਸਿੰਘ ਨੇ ਦੱਸਿਆ ਕਿ ਮਾਨਸ ਪਿੰਡ ਨੰਗਲ ਕਲਾਂ ਦੀ ਡਿਸਪੈਂਸਰੀ ਨਾਲ 12 ਪਿੰਡ ਜੁੜੇ ਹੋਏ ਹਨ। ਇੱਥੇ ਹੁਣ ਤੱਕ ਹੋਈ ਕਰੋਨਾ ਟੈਸਟਿੰਗ ਵਿੱਚ ਇੱਕ 125 ਮਰੀਜ਼ ਕੋਰੋਨਾ ਪੋਜਟਵਿ ਪਾਏ ਗਏ ਹਨ ।ਜਿਨ੍ਹਾਂ ਵਿੱਚ 50ਦੇ ਕਰੀਬ ਨੰਗਲ ਕਲਾਂ ਦੇ ਹਨ ।ਅਤੇ ਬਾਕੀ ਹੋਰ ਵੱਖ ਵੱਖ

ਪਿੰਡਾਂ ਦੇ ਮਰੀਜ਼ ਹਨ ਇਸ ਡਿਸਪੈਂਸਰੀ ਵਿਚ ਹਰ ਰੋਜ਼ 30 ਦੇ ਕਰੀਬ ਲੋਕਾਂ  ਦੀ ਕੋਰੋਨਾ ਟੈਸਟਿੰਗ ਅਤੇ ਵੈਕਸੀਨ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਟੈਸਟਿੰਗ ਲਈ ਪ੍ਰੇਰਿਤ ਕਰ ਰਹੇ ਹਨ। ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਵਿੱਚ  ਮੈਡੀਕਲ ਅਫਸਰ ਰੁਪਿੰਦਰ ਕੌਰ ,ਚਾਨਣਦੀਪ ਸਿੰਘ ,ਕੁਲਦੀਪ ਸਿੰਘ ਫਰਮਾਸਿਸਟ ,ਕਰਮਜੀਤ ਕੌਰ ,ਆਸ਼ਾ ਵਰਕਰ ਗੀਤਾ ਰਾਣੀ, ਵੀਰਪਾਲ ਕੌਰ ,cho ਖੁਸ਼ਦੀਪ ਕੌਰ,  ਸਫ਼ਾਈ ਸੇਵਕ ਜੱਗਾ ਸਿੰਘ ਪੂਰੀ ਤਨਦੇਹੀ ਨਾਲ ਹਰ ਰੋਜ਼ ਸੇਵਾ ਨਿਭਾਅ ਰਹੇ ਹਨ ਜਿਸ,ਸਮੇਤ ਡਿਸਪੈਂਸਰੀ ਦੀ ਸਾਰੀ ਹੀ ਟੀਮ ਦੀ ਪਿੰਡ ਵਾਸੀਆਂ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ। ਇਸ ਮੌਕੇ ਨਗਰ ਪੰਚਾਇਤ ਵੱਲੋਂ ਸਰਪੰਚ ਪਰਮਜੀਤ ਸਿੰਘ ,ਰਣਧੀਰ ਸਿੰਘ ਧੀਰਾ , ਬਿੱਕਰ ਸਿੰਘ ਭੁਲੇਰੀਆ ,ਅਵਤਾਰ ਸਿੰਘ ਮੈਂਬਰ’ ਬੀਰਬਲ ਧਾਲੀਵਾਲ, ਅਤੇ ਹੋਰ ਪਿੰਡ ਦੇ ਨਗਰ ਪੰਚਾਇਤ ਅਤੇ ਪਤਵੰਤੇ ਹਾਜ਼ਰ ਸਨ । 

LEAVE A REPLY

Please enter your comment!
Please enter your name here