ਮਾਨਸਾ 1 ਮਈ (ਸਾਰਾ ਯਹਾਂ/ਮੁੱਖ ਸੰਪਾਦਕ)ਪਿੰਡ ਨੰਗਲ ਕਲਾਂ ਚੈਅਰਮੈਨ ਜਗਮੇਲ ਸਿੰਘ ਨੰਗਲ ਦੇ ਗ੍ਰਹਿ ਵਿਖੇ ਵੱਡੇ ਇਕੱਠ ਦੌਰਾਨ ਸਰਦੂਲਗੜ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਦੀ ਅਗਵਾਈ ਹੇਠ ਬਲਾਕ ਸੰਮਤੀ ਮਾਨਸਾ ਦੇ ਸਾਬਕਾ ਚੈਅਰਮੈਨ ਜਗਮੇਲ ਸਿੰਘ ਨੰਗਲ ਨੂੰ ਆਪ ਪਾਰਟੀ ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੂਡੀਆ ਨੇ ਫੁੱਲਾਂ ਦਾ ਹਾਰ ਪਾ ਕੇ੍ ਭਾਰੀ ਇੱਕਠ ਦੀ ਮੌਜੂਦਗੀ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ । ਉਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਸਰਕਾਰ ਵੱਲੋਂ 2 ਸਾਲਾਂ ਵਿੱਚ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਪਾਰਟੀ ਵਿੱਚ ਆਉਣ ਤੇ ਉਮੀਦਵਾਰ ਗੁਰਮੀਤ ਸਿੰਘ ਖੁਡੀਆ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਲੰਮਾਂ ਸਮਾਂ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਸੂਬੇ ਨੂੰ ਕਰਜੇ ਹੇਠ ਦੱਬ ਦਿੱਤਾ। ਆਮ ਆਦਮੀ ਪਾਰਟੀ ਨੇ ਹਰ ਪੱਖੋਂ ਸੂਬੇ ਨੂੰ ਨਿਰਭਰ ਬਣਾਉਣ ਲਈ ਨਵੇਂ-ਨਵੇਂ ਕੰਮ ਕਰਕੇ ਦਿਖਾਏ। ਜਿਸ ਨਾਲ ਨੌਜਵਾਨਾਂ ਨੂੰ ਪੰਜਾਬ ਵਿੱਚ ਵੀ ਆਪਣਾ ਭਵਿੱਖ ਨਜਰ ਆਉਣ ਲੱਗਿਆ। ਉਨ੍ਹਾਂ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਣਾ ਸੰਗਤ ਦੇ ਹੱਥ ਵਿੱਚ ਹੈ। ਸੰਗਤ ਉਨ੍ਹਾਂ ਨੂੰ ਮੌਕਾ ਬਖਸਦੀ ਹੈ ਤਾਂ ਉਹ ਇਸ ਹਲਕੇ ਵਿੱਚ ਉਹ ਕੰਮ ਕਰਕੇ ਦਿਖਾਉਣਗੇ। ਜਿਨ੍ਹਾਂ ਨੂੰ ਅੱਜ-ਤੱਕ ਛੂਹਿਆ ਵੀ ਨਹੀਂ ਗਿਆ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਜਿਲ੍ਹਾ ਯੌਜਨਾ ਬੌਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਵੀ ਪਾਰਟੀ ਵਿੱਚ ਆਉਣ ਵਾਲਿਆਂ ਦਾ ਭਰਵਾਂ ਸਵਾਗਤ ਕੀਤਾ ਅਤੇ ਕਿਹਾ ਕਿ ਚੋਣਾਂ ਦੌਰਾਨ “ਆਪ” ਵੱਲੋਂ ਜੋ ਵਾਅਦੇ ਕੀਤੇ ਜਾ ਰਹੇ ਹਨ, ਉਹ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਇਸ ਮੌਕੇ ਭਾਰੀ ਇੱਕਠ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਾਅਰੇਬਾਜੀ ਕੀਤੀ, ਜਿਸ ਨਾਲ ਸਿਆਸੀ ਪਿੜ ਗਰਮ ਹੋ ਉੱਠਿਆ। ਨੌਜਵਾਨਾਂ ਅਤੇ ਪਿੰਡ ਵਾਸੀਆਂ ਵਿੱਚ ਆਮ ਆਦਮੀ ਪ੍ਰਤੀ ਜੋਸ਼ ਦੇਖਣ ਨੂੰ ਮਿਲਿਆ। ਜਿਸ ਨੂੰ ਦੇਖ ਕੇ ਗੁਰਮੀਤ ਸਿੰਘ ਖੂਡੀਆ ਬਾਗੋ-ਬਾਗ ਨਜਰ ਆਏ।ਇਸ ਮੌਕੇ ਚੈਅਰਮੈਨ ਜੰਗਲਾਤ ਪੰਜਾਬ ਰੁਕੇਸ ਪੁਰੀ, ਚੈਅਰਮੈਨ ਗੁਰਪ੍ਰੀਤ ਸਿੰਘ ਭੂਂਚਰ, ਪੰਜਾਬ ਦੇ ਡਰੈਕਟਰ ਗੁਰਸੇਵਕ ਸਿੰਘ ਝੁਨੀਰ ਤੌ ਇਲਾਵਾ ਹੌਰ ਵੀ ਮੌਜੂਦ ਸਨ