ਫਗਵਾੜਾ 13 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਪਿੰਡ ਨਾਰੰਗਸ਼ਾਹਪੁਰ ਅਤੇ ਗੰਡਵਾ ਦੀਆਂ ਸਮੂਹ ਸੰਗਤਾਂ ਵਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਪਿੰਡ ਗੰਢਵਾ ਤੋਂ ਸਜਾਇਆ ਗਿਆ। ਇਸ ਨਗਰ ਕੀਰਤਨ ਦਾ ਪਿੰਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਨਾਲ ਥਾਂ-ਥਾਂ ਤੇ ਨਿੱਘਾ ਸਵਾਗਤ ਕੀਤਾ। ਨਗਰ ਕੀਰਤਨ ਦੇ ਸਵਾਗਤ ਵਿੱਚ ਸੁੰਦਰ ਗੇਟ ਬਣਾਏ ਗਏ ਸਨ ਅਤੇ ਸ਼ਰਧਾਲੂ ਸੰਗਤ ਲਈ ਵੱਖ ਵੱਖ ਪਕਵਾਨਾਂ ਦੇ ਲੰਗਰ, ਫਲ ਫਰੂਟ ਅਤੇ ਚਾਹ ਪਕੌੜਿਆਂ ਦੀ ਸੇਵਾ ਵਰਤਾਈ ਗਈ। ਇਸ ਨਗਰ ਕੀਰਤਨ ਦੇ ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਪਿੰਡ ਨਾਰੰਗਸ਼ਾਹਪੁਰ ਪੁੱਜਣ ਤੇ ਸੰਗਤਾਂ ਵਲੋਂ ਗੁਰੂ ਗ੍ਰਥ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਦਾ ਸਵਾਗਤ ਫੁੱਲਾਂ ਦੀ ਵਰਖਾ ਅਤੇ ਰੁਮਾਲੇ ਭੇਂਟ ਕਰਕੇ ਕੀਤਾ ਗਿਆ। ਪੰਜ ਪਿਆਰਿਆਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਭੇਂਟ ਕੀਤੇ ਗਏ। ਵੱਖ ਵੱਖ-ਪੜਾਵਾਂ ਦੌਰਾਨ ਢਾਡੀ ਭਾਈ ਕਰਨੈਲ ਸਿੰਘ ਕੋਮਲ ਦੇ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਗੁਰੂ ਯਸ਼ ਸੁਣਾ ਕੇ ਨਿਹਾਲ ਕੀਤਾ। ਸੇਵਾਦਾਰਾਂ ਰਣਜੀਤ ਸਿੰਘ, ਫੌਜਾ ਸਿੰਘ, ਚੂਹੜ ਸਿੰਘ, ਤਰਸੇਮ ਸਿੰਘ, ਸੁਖਵੰਤ ਸਿੰਘ, ਬਲਵੀਰ ਸਿੰਘ, ਤਰਸੇਮ ਸਿੰਘ ਚੱਗਰ ਯੂ.ਕੇ., ਸਰਪੰਚ ਹਰਵਿੰਦਰ ਸਿੰਘ ਨਾਹਲ, ਜਥੇਦਾਰ ਰਜਿੰਦਰ ਸਿੰਘ ਫੌਜੀ ਸਾਬਕਾ ਸਰਪੰਚ ਅਤੇ ਹੈੱਡ ਗ੍ਰੰਥੀ ਪੂਰਨ ਸਿੰਘ ਨੇ ਦੱਸਿਆ ਕਿ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਪਿੰਡ ਨਾਰੰਗਸ਼ਾਪੁਰ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇਗੀ। ਉਪਰੰਤ ਧਾਰਮਿਕ ਦੀਵਾਨ ਸਜਾਇਆ ਜਾਵੇਗਾ। ਜਿਸ ਵਿਚ ਭਾਈ ਹਰਮੰਦਰ ਸਿੰਘ ਫਗਵਾੜਾ ਵਾਲਿਆਂ ਦਾ ਜੱਥਾ ਸੰਗਤਾਂ ਨੂੰ ਗੁਰੂ ਯਸ਼ ਸਰਵਣ ਕਰਵਾ ਕੇ ਨਿਹਾਲ ਕਰੇਗਾ। ਗੁਰੂ ਕਾ ਲੰਗਰ ਤੇ ਚਾਹ ਪਕੋੜੇ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਇਸ ਮੌਕੇ ਚੂਹੜ ਸਿੰਘ ਗੰਡਵਾ, ਬਲਵੀਰ ਸਿੰਘ, ਅਵਤਾਰ ਸਿੰਘ ਨੰਬਰਦਾਰ, ਮੱਖਣ ਸਿੰਘ ਕਨੇਡਾ, ਬੀਬੀ ਸੁਰਿੰਦਰ ਕੌਰ, ਬੀਬੀ ਸੁਖਵਿੰਦਰ ਕੌਰ, ਸੁਰਜੀਤ ਸਿੰਘ, ਇਕਬਾਲ ਸਿੰਘ, ਹਿੰਮਤ ਸਿੰਘ ਤੋਂ ਇਲਾਵਾ ਨੌਜਵਾਨ ਸਭਾ ਗੰਡਵਾ ਦੇ ਮੈਂਬਰ ਤੇ ਸੰਗਤਾਂ ਵੱਡੀ ਗਿਣਤੀ ਵਿਚ ਹਾਜਰ ਸਨ।