2 ਜਨਵਰੀ,/ਬੁਢਲਾਡਾ/(ਸਾਰਾ ਯਹਾਂ/ਮਹਿਤਾ ਅਮਨ), ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਡੇਰਾ ਬਾਬਾ ਅੰਗੜ ਦਾਸ ਧਲੇਵਾਂ ਦੇ ਸਹਿਯੋਗ ਨਾਲ ਸ਼ੰਕਰਾ ਅੱਖਾਂ ਦਾ ਹਸਪਤਾਲ ਦਾ ਮੁਫ਼ਤ ਅੱਖਾਂ ਦਾ ਚੈਕਅੱਪ ਅਪ੍ਰੇਸ਼ਨ ਕੈੰਪ ਪਿੰਡ ਧਲੇਵਾਂ ਵਿਖੇ ਲਗਾਇਆ ਗਿਆ, ਜਿੱਥੇ 200 ਤੋਂ ਵੱਧ ਮਰੀਜਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ। ਉਥੇ ਹੀ 25 ਚਿੱਟੇ ਮੋਤੀਏ ਦੇ ਮਰੀਜਾਂ ਨੂੰ ਲੈਂਜ ਅਪ੍ਰੇਸ਼ਨ ਲਈ ਚੁਣਿਆ ਗਿਆ। ਚੁਣੇ ਗਏ ਮਰੀਜਾਂ ਨੂੰ ਸ਼ੰਕਰਾ ਹਸਪਤਾਲ ਲੁਧਿਆਣਾ ਭੇਜਿਆ ਗਿਆ, ਜਿੱਥੇ ਉਹਨਾਂ ਦੇ ਮੁਫ਼ਤ ਅਪ੍ਰੇਸ਼ਨ ਕੀਤੇ ਜਾਣਗੇ। ਇਸ ਮੌਕੇ ਨੇਕੀ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਇਹ ਕੈੰਪ ਸਮੂਹ ਨਗਰ ਨਿਵਾਸੀਆਂ ਅਤੇ ਕਲੱਬ ਦਾ ਸਾਂਝਾ ਉਪਰਾਲਾ ਹੈ। ਨੇਕੀ ਫਾਉਂਡੇਸ਼ਨ ਵੱਲੋਂ ਕਲੱਬ ਨਾਲ ਮਿਲਕੇ ਅੱਗੇ ਵੀ ਅਜਿਹੇ ਕੈੰਪ ਸਮੇਂ ਸਮੇਂ ਤੇ ਲਗਾਏ ਜਾਣਗੇ। ਨੇਕੀ ਟੀਮ ਨੇ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 700 ਤੋਂ ਵੱਧ ਮਰੀਜਾਂ ਦੇ ਅੱਖਾਂ ਦੇ ਅਪ੍ਰੇਸ਼ਨ ਕਰਵਾਏ ਜਾ ਚੁੱਕੇ ਹਨ। ਇਸ ਕੈੰਪ ਨੂੰ ਸਫ਼ਲ ਬਣਾਉਣ ਵਿੱਚ ਧਲੇਵਾਂ ਕਲੱਬ ਦੇ ਓਮਪ੍ਰੀਤ ਸਿੰਘ, ਲਖਵੀਰ ਸਿੰਘ ਸ਼ੌਂਕੀ, ਜਥੇਦਾਰ ਗੁਰਪਿਆਰ ਸਿੰਘ, ਪ੍ਰੀਤ ਸਿੰਘ ਚਹਿਲ, ਮਨਪ੍ਰੀਤ ਚਹਿਲ, ਰਮਨ ਸ਼ਰਮਾ, ਰਮਨਦੀਪ ਸਿੰਘ, ਦਿਲ ਖੁਸ਼ ਸਿੰਘ ਗੋਰੁ, ਬਲਜਿੰਦਰ ਸ਼ਰਮਾ, ਡਾ ਗੁਰਮੀਤ ਸਿੰਘ, ਬਿੱਕਰ ਸਿੰਘ ਪੰਜਾਬ ਪੁਲਿਸ, ਨਰਿੰਦਰ ਸ਼ਰਮਾ, ਬਿੰਦਰੀ ਸੱਠ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।