
ਬੁਢਲਾਡਾ 19 ਸਤੰਬਰ (ਸਾਰਾ ਯਹਾਂ/ਮਹਿਤਾ ਅਮਨ) ਇੱਥੋ ਨੇੜਲੇ ਪਿੰਡ ਦੌਦੜਾ ਦੇ ਵਿਕਾਸ ਅਤੇ ਤਰੱਕੀ ਲਈ ਗ੍ਰਾਮ ਪੰਚਾਇਤ ਵੱਲੋਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਰਹਿਨੁਮਾਈ ਹੇਠ ਲੱਖਾਂ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਕੇ ਪਿੰਡ ਨੂੰ ਸੁੰਦਰ ਬਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਮਾਰਕਿਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ ਵੱਲੋਂ ਪਿੰਡ ਦੀਆਂ ਗਲੀਆਂ ਅੰਦਰ ਇੰਟਰਲਾਕ ਟਾਇਲ, ਕਬਿਰਸਤਾਨ ਦੇ ਰਾਸਤੇ ਦਾ ਨਵੀਨੀਕਰਨ, ਵਾਰਡ ਨੰ. 1 ਚ ਪਾਣੀ ਦੀ ਨਿਕਾਸੀ ਲਈ ਜਮੀਨਦੋਜ ਪਾਇਪਾਂ ਪਾਉਣ ਆਦਿ ਕੰਮ ਦੇ ਸ਼ੁਰੂਆਤ ਕੀਤੀ ਗਈ। ਆਵਾਜ ਯੋਜਨਾ ਅਧੀਨ 21 ਘਰਾਂ ਨੂੰ ਸਹਾਇਤਾ ਰਾਸ਼ੀ ਜਾਰੀ ਕਰਨ ਦੇ ਸਰਟੀਫਿਕੇਟ ਦਿੱਤੇ ਗਏ। ਉਥੇ ਪਿੰਡ ਦੇ ਨਹਿਰੀ ਪਾਣੀ ਲਈ ਤਿਆਰ ਕੀਤੀ ਗਈ 1.5 ਕਰੌੜ ਰੁਪਏ ਦੀ ਰਾਸ਼ੀ ਜਾਰੀ ਕਰਨ ਤੇ ਸਰਕਾਰ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐਡਵੋਕੇਟ ਸੁਖਪਾਲ ਸਿੰਘ ਅਤੇ ਸਰਪੰਚ ਰਾਮ ਸਿੰਘ ਨੇ ਮਾਰਕਿਟ ਕਮੇਟੀ ਬੁਢਲਾਡਾ ਤੋਂ ਮੰਗ ਕੀਤੀ ਕਿ ਪਿੰਡ ਦਾ ਖ੍ਰੀਦ ਕੇਂਦਰ ਪੱਕਾ ਕੀਤਾ ਜਾਵੇ, ਰਹਿੰਦੀਆਂ ਅਧੂਰੀਆਂ ਗਲੀਆਂ ਨਾਲੀਆਂ ਲਈ ਗ੍ਰਾਂਟ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੁਭਾਸ਼ ਨਾਗਪਾਲ, ਸੈਕਟਰੀ ਧੀਰਜ ਕੁਮਾਰ ਤੇ ਅਸ਼ਵਨੀ ਕੁਮਾਰ, ਸੀਨੀਅਰ ਵਰਕਰ ਨਛੱਤਰ ਸਿੰਘ, ਰਾਮ ਸਿੰਘ ਸਰਪੰਚ, ਰੁਪਿੰਦਰ ਸਿੰਘ, ਭਾਨ ਸਿੰਘ, ਪਰਗਟ ਨੀਸ਼ਾ, ਪਰਵਿੰਦਰ ਸੋਹੀ, ਬਲਵੀਰ ਡੈਸੀ, ਸੁਖਵਿੰਦਰ ਸਿੰਘ, ਅਮਰੀਕ ਸਿੰਘ, ਰਣਜੀਤ ਨੰਬਰਦਾਰ ਅੰਗਰੇਜ ਸਿੰਘ, ਦਰਸ਼ਨ ਸਿੰਘ, ਸੇਵਕ ਮੈਂਬਰ, ਚਰਨ ਮੈਂਬਰ, ਰਾਜੂ ਸੂਬੇਦਾਰ, ਮਨਜੀਤ ਸਿੰਘ, ਬਿਹਾਰਾ ਸਿੰਘ, ਪੱਪੂ, ਗੁਰਪਿਆਰ ਸਿੰਘ, ਰਾਮ ਸਿੰਘ ਹਲਵਾਈ, ਕੁਲਦੀਪ ਸਿੰਘ,ਨਿਰਮਲ ਫੌਜੀ, ਅੰਮ੍ਰਿਤ, ਮਿੱਠੂ ਸਿੰਘ, ਬਲਕਾਰ ਸਿੰਘ, ਬਲਵਿੰਦਰ ਮੋੜ, ਗੁਰਦੀਪ ਸਿੰਘ, ਗੋਰਾ ਸਿੰਘ , ਕੁਲਦੀਪ ਮਿਸਤਰੀ, ਰਾਜ ਸਿੰਘ, ਬੱਬੂ ਆਦ ਹਾਜਰ ਸਨ।
