ਮਾਨਸਾ 14 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) — ਜਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਸ਼੍ਰੀ ਪ੍ਰੇਮ ਮਿੱਤਲ ਨੂੰ ਪਿੰਡ ਦੀਆਂ ਸਮੱਸਿਆਵਾਂ ਦੇ ਮੰਗ ਪੱਤਰ ਕੋਂਸਲਰ ਅਤੇ ਮੋਹਤਬਰ ਵਿਅਕਤੀਆਂ ਨੇ ਸੋਂਪੇ। ਕੋਂਸਲਰ ਰਾਜਿੰਦਰ ਮਿੰਟੂ ਨੇ ਦੱਸਿਆ ਕਿ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ, ਪਿੰਡ ਨੂੰ ਪੀਣ ਵਾਲਾ ਸ਼ੁੱਧ ਪਾਣੀ, ਆਟਾ ਦਾਲ ਦੇ ਕੱਟੇ ਕਾਰਡ ਮੁੜ ਚਾਲੂ ਕਰਨਾ, ਪਿੰਡ ਵਿੱਚ ਆਧੁਨਿਕ ਸਟੇਡੀਅਮ ਬਣਾਉਣ ਦੀ ਮੰਗ ਰੱਖੀ ਗਈ। ਚੇਅਰਮੈਨ ਮਿੱਤਲ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਸਾਰੀਆਂ ਸਮੱਸਿਆਵਾਂ ਡਿਪਟੀ ਕਮਿਸ਼ਨਰ ਰਾਹੀਂ ਹੱਲ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਗਰ ਜੋਗਾ ਮੇਰਾ ਆਪਣਾ ਪਿੰਡ ਹੈ। ਇਸ ਦੀਆਂ ਸਮੱਸਿਆਵਾਂ ਹੱਲ ਕਰਨਾ ਮੇਰਾ ਮੁੱਢਲਾ ਫਰਜ ਹੈ। ਇਸ ਮੌਕੇ ਕੋਂਸਲਰ ਕੇਵਲ ਸਿੰਘ, ਜਥੇਦਾਰ ਦਰਸ਼ਨ ਸਿੰਘ ਜੋਗਾ, ਜਥੇਦਾਰ ਗੁਰਚਰਨ ਸਿੰਘ, ਕੋਂਸਲਰ ਹਰਨੈਬ ਸਿੰਘ ਸਕੂਟਰ, ਸਾਬਕਾ ਸਰਪੰਚ ਗੁਰਜੰਟ ਸਿੰਘ ਅਲੀਸ਼ੇਰ ਆਦਿ ਤੋਂ ਇਲਾਵਾ ਹੋਰ ਵੀ ਮੌਜੂਦ ਸਨ।