ਬੁਢਲਾਡਾ 22 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਰੁਜਗਾਰ ਦੀ ਭਾਲ ਚ ਜਮੀਨ ਵੇਚ ਕੇ ਕੈਨੇਡਾ ਗਏ ਕਿਸਾਨ ਦੇ ਪੁੱਤਰ ਦੇ ਕਤੱਲ ਦੀ ਖਬਰ ਨਾਲ ਪਿੰਡ ਜੋਈਆਂ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੇਲ੍ਹ ਗਈ। ਕਿਸਾਨ ਬਲਕਾਰ ਸਿੰਘ ਨੇ ਆਪਣੀ ਜਮੀਨ ਵੇਚ ਕੇ ਪੁੱਤਰ ਜਸਕਰਨ (22) ਦੇ ਭਵਿੱਖ ਬਨਾਉਣ ਲਈ ਕੈਨੇਡਾ ਭੇਜਿਆ ਸੀ ਪ੍ਰੰਤੂ ਹੋਣੀ ਨੂੰ ਕੁਝ ਹੋਰ ਹੀ ਮੰਜੂਰ ਸੀ। ਜਸਕਰਨ ਅੱਜ ਤੋਂ 2 ਸਾਲ ਪਹਿਲਾ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਉਹ ਪੜ੍ਹਾਈ ਦੇ ਨਾਲ ਨਾਲ ਕੰਮ ਕਰ ਰਿਹਾ ਸੀ ਕਿ ਅੱਜ ਅਚਾਨਕ ਉਸਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦਿੱਤਾ। ਇਕੱਤਰ ਜਾਣਕਾਰੀ ਅਨੁਸਾਰ ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਤੋਂ ਵਾਪਿਸ ਆ ਕੇ ਚਾਹ ਪੀਣ ਜਾਂਦੇ ਸਨ ਤਾਂ ਨੇੜਲੇ ਪਿੰਡ ਮੰਢਾਲੀ ਦੇ ਰਹਿਣ ਵਾਲੇ ਉਸਦੇ ਸਾਥੀ ਤੇ ਜਾਨਲੇਵਾ ਹਮਲਾ ਹੋ ਗਿਆ। ਜਿਸ ਨੂੰ ਬਚਾਉਂਦਿਆਂ ਹਮਲਾਵਰਾਂ ਨੇ ਮੇਰੇ ਪੁੱਤਰ ਦੇ ਤੇਜ ਹਥਿਆਰਾਂ ਨਾਲ ਕੱਤਲ ਕਰ ਦਿੱਤਾ ਗਿਆ। ਜਿਸ ਦੀ ਖਬਰ ਮਿਲਦਿਆਂ ਹੀ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੇਲ੍ਹ ਗਈ। ਮ੍ਰਿਤਕ ਦੇ ਪਿਤਾ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਕੈਨੇਡਾ ਦੀ ਸਰਕਾਰ ਮੇਰੇ ਪੁੱਤਰ ਦੇ ਕਾਤਿਲਾਂ ਨੂੰ ਤੁਰੰਤ ਗ੍ਰਿਫਤਾਰ ਕਰੇ ਅਤੇ ਉਸਦੇ ਸਾਥੀਆਂ ਦੀ ਪੁੱਛ ਪੜਤਾਲ ਕੀਤੀ ਜਾਵੇ ਅਤੇ ਮੇਰੇ ਪੁੱਤਰ ਦੀ ਲਾਸ਼ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ ਕੀਤੀ।