*ਪਿੰਡ ਜੋਈਆਂ ਦੇ ਕੱਤਲ ਕੀਤੇ ਨੌਜਵਾਨ ਦੀ ਲਾਸ਼ ਭਾਰਤ ਚ ਨਾ ਲਿਆਂਦੀ ਜਾ ਸਕੀ, ਮਜਬੂਰਨ ਕੈਨੇਡਾ ਚ ਕੀਤਾ ਦਾਹ ਸੰਸਕਾਰ*

0
316

ਬੁਢਲਾਡਾ 28 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਰੁਜਗਾਰ ਦੀ ਭਾਲ ਚ ਜਮੀਨ ਵੇਚ ਕੇ ਕੈਨੇਡਾ ਗਏ ਕਿਸਾਨ ਦੇ ਪੁੱਤਰ ਦੇ ਕਤੱਲ ਕਰ ਦਿੱਤਾ ਗਿਆ ਸੀ ਪਰ ਉਸਦੀ ਲਾਸ਼ ਲਈ ਪਰਿਵਾਰ ਵੱਲੋਂ ਚਾਰਾਜੋਰੀ ਕਰਨ ਦੀ ਬਾਵਜੂਦ ਲਾਸ਼ ਭਾਰਤ ਨਾ ਲਿਆਂਦੀ ਜਾ ਸਕੀ। ਜਿਸ ਤੇ ਮਜਬੂਰਨ ਕੈਨੇਡਾ ਚ ਰਹਿੰਦੇ ਮ੍ਰਿਤਕ ਦੀਆਂ ਚਚੇਰੀਆਂ ਭੈਣਾਂ ਅਤੇ ਰਿਸ਼ਤੇਦਾਰਾਂ ਵੱਲੋਂ ਕੈਨੇਡਾ ਦੇ ਸਰੀ ਸ਼ਹਿਰ ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਮਾਸੀ ਦੀ ਲੜਕੀ ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਲੜਕਾ ਸੰਦੀਪ ਸਿੰਘ ਨੇ ਦੱਸਿਆ ਕਿ ਗੁਰੂ ਮਰਿਆਦਾ ਅਨੁਸਾਰ ਜਸਕਰਨ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਤਾ ਪਿਤਾ ਨੂੰ ਭਾਰਤ ਵਿੱਚ ਲਾਇਵ ਵੀਡਿਓ ਰਾਹੀਂ ਸੰਸਕਾਰ ਰਸਮਾ ਪੂਰੀਆਂ ਕੀਤੀਆਂ। ਉੱਧਰ ਪਿੰਡ ਵਿੱਚ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ 3 ਦਸੰਬਰ ਮੰਗਲਵਾਰ ਨੂੰ  ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਵੇਗਾ। ਵਰਣਨਯੋਗ ਹੈ ਕਿ ਪਿੰਡ ਜੋਈਆਂ ਦੇ ਕਿਸਾਨ ਬਲਕਾਰ ਸਿੰਘ ਨੇ ਆਪਣੀ ਜਮੀਨ ਵੇਚ ਕੇ ਪੁੱਤਰ ਜਸਕਰਨ (22) ਦੇ ਭਵਿੱਖ ਬਨਾਉਣ ਲਈ ਕੈਨੇਡਾ ਭੇਜਿਆ ਸੀ ਪ੍ਰੰਤੂ ਹੋਣੀ ਨੂੰ ਕੁਝ ਹੋਰ ਹੀ ਮੰਜੂਰ ਸੀ। ਜਸਕਰਨ ਅੱਜ ਤੋਂ 2 ਸਾਲ ਪਹਿਲਾ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਉਹ ਪੜ੍ਹਾਈ ਦੇ ਨਾਲ ਨਾਲ ਕੰਮ ਕਰ ਰਿਹਾ ਸੀ ਕਿ ਅੱਜ ਅਚਾਨਕ ਉਸਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦਿੱਤਾ। ਜਸਕਰਨ ਆਪਣੇ ਸਾਥੀਆਂ ਨਾਲ ਕੈਨੇਡਾ ਚਾਹ ਪੀਣ ਗਏ ਸਨ ਤਾਂ ਨੇੜਲੇ ਪਿੰਡ ਮੰਢਾਲੀ ਦੇ ਰਹਿਣ ਵਾਲੇ ਉਸਦੇ ਸਾਥੀ ਤੇ ਜਾਨਲੇਵਾ ਹਮਲਾ ਹੋ ਗਿਆ। ਜਿਸ ਨੂੰ ਬਚਾਉਂਦਿਆਂ ਹਮਲਾਵਰਾਂ ਨੇ ਜਸਕਰਨ ਤੇ ਤੇਜ ਹਥਿਆਰਾਂ ਨਾਲ ਕੱਤਲ ਕਰ ਦਿੱਤਾ ਗਿਆ। ਜਿਸ ਦੀ ਖਬਰ ਮਿਲਦਿਆਂ ਹੀ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੇਲ੍ਹ ਗਈ ਸੀ।  

LEAVE A REPLY

Please enter your comment!
Please enter your name here