ਮਾਨਸਾ 13 ਨਵੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਜਿੱਥੇ ਪੂਰੇ ਸੂਬੇ ਵਿੱਚ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਖਰੀਦ ਜੀ ਕਾਰਵਾਈ ਅਰੰਭੀ ਹੋਈ ਹੈ, ਉੱਥੇ ਹੀ ਮੰਡੀਆਂ ਵਿੱਚ ਬੈਠੇ ਕਿਸਾਨ ਖਰੀਦ ਅਧਿਕਾਰੀਆਂ ਤੋਂ ਕਾਫੀ ਨਿਰਾਸ ਦਿਖ ਰਹੇ ਹਨ । ਅੱਜ ਮਾਨਸਾ ਬਲਾਕ ਦੇ ਪਿੰਡ ਖੜਕ ਸਿੰਘ ਵਾਲਾ ਦੇ ਕਿਸਾਨਾਂ ਵੱਲੋਂ ਦਾਣਾ ਮੰਡੀ ਵਿੱਚ ਬੋਲੀ ਨਾ ਲਾਉਣ ਵਿਰੁੱਧ ਇੰਸਪੈਕਟਰ ਜਾ ਘਿਰਾਓ ਕੀਤਾ ਗਿਆ । ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਿੰਡ ਇਕਾਈ ਪ੍ਰਧਾਨ ਬਿੰਦਰ ਸਿੰਘ ਅਤੇ ਭਾਕਿਯੂ ਏਕਤਾ ਉਗਰਾਹਾਂ ਦੇ ਪਿੰਡ ਪ੍ਰਧਾਨ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ 7 ਨਵੰਬਰ ਤੋਂ ਬਾਅਦ ਪਿੰਡ ਦੀ ਦਾਣਾ ਮੰਡੀ ਵਿੱਚ ਇੰਸਪੈਕਟਰ ਬੋਲੀ ਲਾਉਣ ਨਹੀਂ ਆਇਆ ਅਤੇ ਪਰ ਅੱਜ ਆ ਕੇ ਬੋਲੀ ਲਾਉਣ ਵਿੱਚ ਵੱਧ ਨਵੀਂ ਦਾ ਬਹਾਨਾ ਲਾ ਕੇ ਕਿਸਾਨਾਂ ਦੀ ਤਸੱਲੀ ਬਖਸ਼ ਜਵਾਬ ਨਹੀ ਦਿੱਤਾ । ਜਿਸ ਤੋਂ ਨਿਰਾਸ਼ ਹੋ ਕਿਸਾਨਾਂ ਨੇ ਓਸ ਦਾ ਘਿਰਾਓ ਕਰ ਦਿੱਤਾ ਅਤੇ ਖ਼ਬਰ ਲਿਖੇ ਜਾਣ ਤੱਕ ਘਿਰਾਓ ਜਾਰੀ ਸੀ । ਇਸ ਸਮੇ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਰਕਾਰ ਨੂੰ ਮੌਸਮ ਦਾ ਮਿਜ਼ਾਜ ਦੇਖ ਕੇ ਝੋਨੇ ਦੀ ਨਮੀਂ ਵਿੱਚ ਛੋਟ ਦੇਣੀ ਚਾਹੀਦੀ ਹੈ । ਇਸ ਸਮੇਂ ਮਾਨਸਾ ਬਲਾਕ ਦੇ ਪ੍ਰਧਾਨ ਬਲਜੀਤ ਸਿੰਘ ਭੈਣੀ, ਅਮਰੀਕ ਸਿੰਘ ਰਾਠੀ, ਗੁਰਲਾਲ ਸਿੰਘ ਕੋਟਲੀ, ਭਜਨ ਸਿੰਘ ਢਿੱਲਵਾਂ, ਸਿੰਦਰ ਸਿੰਘ, ਮੱਖਣ ਸਿੰਘ, ਮਲਕੀਤ ਸਿੰਘ ਖੜਕ ਸਿੰਘ ਵਾਲਾ ਆਦਿ ਹਾਜਰ ਸਨ ।