
ਮਾਨਸਾ, 07 ਫਰਵਰੀ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਕ੍ਰਾਂਤੀਕਾਰੀ ਬਾਬਾ, ਦੱਬੇ ਕੁੱਚਲੇ ਲੋਕਾਂ ਦੇ ਮਸੀਹਾ, ਸਮੇਂ ਦੀਆਂ ਸਰਕਾਰਾਂ ਅਤੇ ਧਰਮ ਦੇ ਠੇਕੇਦਾਰਾਂ ਨਾਲ ਟਾਕਰਾ ਲੈਣ ਵਾਲੇ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਖੀਵਾ ਖੁਰਦ ਦੀ ਰਵਿਦਾਸ ਫੁਲਵਾੜੀ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਮਿਤੀ 6 ਫਰਵਰੀ 2023 ਨੂੰ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਨੂੰ ਐਡੀਸ਼ਨਲ ਰਜਿਸਟਰ ਆਫ ਸੋਸਾਇਟੀ ਵੱਲੋਂ ਰਜਿਸਟਰ ਕਰਵਾਇਆ ਗਿਆ। ਜਿਸ ਦਾ ਰਜਿਸਟ੍ਰੇਸ਼ਨ ਨੰਬਰ 520 ਦੇਕੇ ਸਰਟੀਫਿਕੇਟ ਜਾਰੀ ਕੀਤਾ ਤਾਂ ਕਿ ਕਮੇਟੀ ਆਪਣੇ ਸਾਰੇ ਫ਼ੈਸਲੇ ਸਾਹਸ ਪੂਰਵਕ ਲੈ ਸਕੇ। ਨਗਰ ਨਿਵਾਸੀਆਂ ਦੀ ਸਹਿਮਤੀ ਨਾਲ ਚੁਣੇ ਗਏ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ, ਸਕੱਤਰ ਕੁਲਵਿੰਦਰ ਸਿੰਘ ਤੇ ਕੌਰ ਸਿੰਘ ਫੌਜੀ ਨੂੰ ਖ਼ਜ਼ਾਨਚੀ ਦੇ ਤੌਰ ਤੇ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਮੈਂਬਰ ਮਲਕੀਤ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਸਤਿਗੁਰ ਸਿੰਘ, ਜਗਸੀਰ ਸਿੰਘ,ਰੋਹੀ ਰਾਮ, ਚਮਕੌਰ ਸਿੰਘ ਅਤੇ ਲਖਵਿੰਦਰ ਸਿੰਘ ਚੁਣੇ ਗਏ। ਤਾਂ ਕਿ ਕਮੇਟੀ ਪਿੰਡ ਦੀ ਭਲਾਈ ਵਾਸਤੇ ਸਮਾਜ ਸੇਵੀ ਅਤੇ ਧਾਰਮਿਕ ਉਪਰਾਲੇ ਉਤਸ਼ਾਹ ਪੂਰਵਕ ਲੈ ਸਕੇ। ਨਗਰ ਪੰਚਾਇਤ,ਪਿੰਡ ਵਾਸੀਆਂ, ਰਵਿਦਾਸ ਫੁਲਵਾੜੀ ਅਤੇ ਕਮੇਟੀ ਨੇ ਰਜਿਸਟਰ ਹੋਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਐਡੀਸ਼ਨਲ ਰਜਿਸਟਰ ਸੁਸਾਇਟੀ ਦਾ ਧੰਨਵਾਦ ਕੀਤਾ।
