ਪਿੰਡ ਕੋਟ ਧਰਮੂ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਜਿਊਂਦੀ ਬਜ਼ੁਰਗ ਮਾਤਾ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਖਾਧਾ

0
62

ਸਰਦੂਲਗੜ੍ਹ 5 ਅਕਤੂਬਰ(ਸਾਰਾ ਯਹਾ / ਬਲਜੀਤ ਪਾਲ): ਹਲਕਾ ਸਰਦੂਲਗੜ੍ਹ ਦੇ ਪਿੰਡ ਕੋਟ ਧਰਮੂ ਵਿਖੇ ਆਵਾਰਾ ਕੁੱਤਿਆਂ ਨੇ ਅਜਿਹਾ ਕਹਿਰ ਵਰਤਾਇਆ ਕਿ ਇੱਕ ਬਜ਼ੁਰਗ ਮਾਤਾ ਨੂੰ ਨੋਚ-ਨੋਚ ਜਿਊਂਦੀ ਨੂੰ ਹੀ ਖਾ ਗਏ। ਜਾਣਕਾਰੀ ਅਨੁਸਾਰ ਪਿੰਡ ਕੋਟ ਧਰਮੂ ਦੀ ਦਲੀਪ ਕੌਰ (80) ਪਤਨੀ ਤਾਰਾ ਸਿੰਘ ਰਾਮਦਾਸੀਆਂ ਸਿੱਖ ਆਪਣੇ ਘਰ ਵਿਖੇ ਇਕੱਲੀ ਸੀ ਉਸ ਦਾ ਪੁੱਤਰ ਕਾਕਾ ਸਿੰਘ ਮਜ਼ਦੂਰੀ ਆਦਿ ਕਰਨ ਲਈ ਗਿਆ ਹੋਇਆ ਸੀ। ਇਨ੍ਹਾਂ ਦਾ ਘਰ ਹੱਡਾ ਰੋੜੀ ਤੋਂ ਤਕਰੀਬਨ ਦੋ-ਢਾਈ ਸੌ ਮੀਟਰ ਦੀ ਦੂਰੀ ਹੈ। ਇਸ ਘਰ ਦੇ ਆਲੇ ਦੁਆਲੇ ਤਕਰੀਬਨ ਪੰਜਾਹ ਦੇ ਕਰੀਬ ਹੋਰ ਪਰਿਵਾਰ ਰਹਿੰਦੇ ਹਨ ਪਰ ਹੱਡਾ ਰੋੜੀ ਦੇ ਕੁੱਤਿਆਂ ਨੇ ਅਚਾਨਕ ਇਨ੍ਹਾਂ ਦੇ ਘਰ ਵਿਖੇ ਹਮਲਾ ਕਰ ਦਿੱਤਾ ਅਤੇ ਬਜ਼ੁਰਗ ਮਾਤਾ ਦਲੀਪ ਕੌਰ ਨੂੰ ਜਿਉਂਦਿਆਂ ਹੀ ਨੌਚ-ਨੋਚ ਕੇ ਖਾ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁੱਤੇ ਮਾਤਾ ਦੀ ਇਕ ਬਾਂਹ ਵੀ ਆਪਣੇ ਨਾਲ ਹੀ ਲੈ ਗਏ ਅਤੇ ਉਸ ਦਾ ਸਿਰ ਅਤੇ ਹੋਰ ਸਰੀਰ ਪੂਰੀ ਤਰ੍ਹਾਂ ਕੁੱਤਿਆਂ ਵੱਲੋਂ ਨੋਚ ਨੋਚ ਕੇ ਖਾਧਾ ਜਾ ਚੁੱਕਿਆ ਸੀ। ਪਤਾ ਲੱਗਣ ਤੇ ਰੌਲਾ ਪਾਉਣ ਤੋਂ ਬਾਅਦ ਕੁੱਤਿਆਂ ਨੂੰ ਭਜਾਇਆ ਗਿਆ ਪਰ ਉਸ ਸਮੇਂ ਤੱਕ ਕੁੱਤਿਆਂ ਵੱਲੋਂ ਮਾਤਾ ਦਾ ਕਾਫੀ ਹਿੱਸਾ ਖਾਧਾ ਜਾ ਚੁੱਕਿਆ ਸੀ। ਨੇੜੇ ਰਹਿਣ ਵਾਲੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਕਈ ਪ੍ਰਸ਼ਾਸਨ ਨੂੰ ਲਿਖ ਕੇ ਦੇ ਚੁੱਕੇ ਹਨ ਕਿ ਇਸ ਹੱਡਾ ਰੋੜੀ ਨੂੰ ਕਿਤੇ ਦੂਰ ਬਣਾਇਆ ਜਾਵੇ ਪਰ ਉਨ੍ਹਾਂ ਦੀ ਇਸ ਸਮੱਸਿਆ ਵੱਲ ਅੱਜ ਤੱਕ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਹੱਡਾ ਰੋੜੀ ਨੂੰ ਇਥੋਂ ਬਦਲ ਕੇ ਕਿਤੇ ਹੋਰ ਦੂਰ ਜਗ੍ਹਾ ਕੀਤਾ ਜਾਵੇ ਤਾਂ ਕਿ ਅਜਿਹੀ ਘਟਨਾ ਫਿਰ ਨਾ ਵਾਪਰੇ।

LEAVE A REPLY

Please enter your comment!
Please enter your name here