*ਪਿੰਡ ਕੁਲਾਣਾ ਵਿਖੇ ਪਲਾਟ ਦੇ ਝਗੜੇ ਨੂੰ ਲੈ ਕੇ ਹੋਈ ਫਾਇਰਿੰਗ ਮਾਮਲੇ ਚ ਨਾਮਜ਼ਦ 6 ਚੋਂ ਤਿੰਨ ਗ੍ਰਿਫਤਾਰ*

0
143

ਬੁਢਲਾਡਾ, 10 ਸਤੰਬਰ (ਸਾਰਾ ਯਹਾਂ/ਅਮਨ ਮਹਿਤਾ) ਅੱਜ ਇਥੇ ਡੀ ਐਸ ਪੀ ਬੁਢਲਾਡਾ ਰਮਨਪ੍ਰੀਤ ਸਿੰਘ ਵੱਲੋਂ ਥਾਣਾ ਸਿਟੀ ਵਿਖੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਪਿਛਲੇ ਦਿਨ੍ਹੀ ਪਿੰਡ ਕੁਲਾਣਾ ਵਿਖੇ ਇੱਕ ਪਲਾਟ ਦੇ ਝਗੜੇ ਨੂੰ ਲੈ ਕੇ ਹੋਈ ਫਾਇਰਿੰਗ ਦੌਰਾਨ ਜਖਮੀ ਵਿਅਕਤੀ ਦੇ ਮਾਮਲੇ ਸਬੰਧੀ 6 ਵਿਅਕਤੀਆ ‘ਤੇ ਦਰਜ ਮਾਮਲੇ ਚ ਥਾਣਾਂ ਸਿਟੀ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਪੁੱਤਰ ਮਹਿਮਾ ਸਿੰਘ ਵਾਸੀ ਕੁਲਾਣਾ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਦੱਸਿਆ ਸੀ ਕਿ ਉਸ ਵੱਲੋਂ ਆਪਣੇ ਗੁਆਢੀ ਬਹਾਦਰ ਸਿੰਘ ਦੇ ਭਰਾ ਜਸਵੀਰ ਸਿੰਘ ਪਾਸੋ ਇਕ ਆਪਣੇ ਮਕਾਨ ਨਾਲ ਲਗਦਾ ਪਲਾਟ ਖਰੀਦਿਆ ਸੀ, ਬਹਾਦਰ ਸਿੰਘ ਮੈਨੂੰ ਪਲਾਟ ਦੇਣ ਦੇ ਹੱਕ ਵਿੱਚ ਨਹੀਂ ਸੀ ਜੋ ਕਈ ਦਿਨ ਤੋਂ ਇਸ ਪਲਾਟ ਸਬੰਧੀ ਤਕਰਾਰਬਾਜੀ ਕਰ ਰਿਹਾ ਸੀ ਕਿ ਇਹ ਪਲਾਟ ਮੈਂ ਖਰੀਦਣਾ ਸੀ ਇਸ ਤਕਰਾਰਬਾਜੀ ਦੇ ਚਲਦਿਆਂ ਨਵਦੀਪ ਕੌਰ ਪਤਨੀ ਬਹਾਦਰ ਸਿੰਘ ਨੇ ਮੇਰੇ ਖਿਲਾਫ ਦਰਖਾਸਤ ਥਾਣਾ ਸਿਟੀ ਬੁਢਲਾਡਾ ਵਿਖੇ ਦੇ ਦਿੱਤੀ ਸੀ ਜਿਸ ਸਬੰਧੀ ਪੰਚਾਇਤੀ ਤੌਰ ਤੇ ਦੋਵਾਂ ਧਿਰਾ ਦੇ ਇਕੱਠ ਵਿੱਚ ਰਾਜੀਨਾਮੇ ਦੀ ਗੱਲ ਚੱਲ ਰਹੀ ਸੀ ਪਰ ਗੱਲ ਕੋਈ ਸਿਰੇ ਨਾ ਲੱਗ ਸਕੀ। ਮਿਤੀ 7 ਸਤੰਬਰ ਸ਼ਾਮ 05 ਕੁ ਵਜੇ ਉਹ ਜਦ ਆਪਣੇ ਘਰ ਦੇ ਵਿਹੜੇ ਚ ਸਮੇਤ ਗੁਰਜਿੰਦਰਪਾਲ ਸਿੰਘ, ਸੰਭਲਜੀਤ ਸਿੰਘ, ਗੋਬਿੰਦ ਸਿੰਘ, ਨਾਥਾ ਸਿੰਘ, ਵਾਸੀ ਘੁਰਕਣੀ, ਭੁਪਿੰਦਰ ਸ਼ਰਮਾ ਲਾਡੀ, ਸੰਜੀਵ ਸ਼ਰਮਾ ਝੁਨੀਰ (ਗੋਬਿੰਦ ਸਿੰਘ ਦਾ ਦੋਸਤ) ਅਤੇ ਮੇਰੇ ਪਰਿਵਾਰਕ ਮੈਂਬਰ ਖੜੇ ਸੀ, ਤਾਂ ਬਹਾਦਰ ਸਿੰਘ ਸਿੰਘ ਸਮੇਤ ਬੋਹੜ ਸਿੰਘ ਹੋਰ ਕਈ ਸਮੇਤ ਰਾਈਫਲ 12 ਬੋਰ ਸਮੇਤ ਬਹਾਦਰ ਸਿੰਘ ਦੇ ਮਕਾਨ ਦੀ ਛੱਤ ਪਰ ਆ ਗਏ ਅਤੇ ਸਾਨੂੰ ਉੱਚੀ ਉੱਚੀ ਗਾਲੀ ਗਲੋਚ ਕਰਨ ਲੱਗੇ ਇੰਨੇ ਚਿਰ ਨੂੰ ਆਪਣੇ ਹੱਥ ਚ ਫੜੀ 12 ਬੋਰ ਦਾ ਰਾਇਫਲ ਨਾਲ ਫਾਇਰ ਚਲਾ ਦਿੱਤਾ ਜੋ ਗੁਰਜਿੰਦਰਪਾਲ ਸਿੰਘ ਦੇ ਪੱਟਾ ਪਰ ਅਤੇ ਹੋਰ ਸਰੀਰਕ ਅੰਗਾਂ ਤੇ ਲੱਗਾ ਜਿਸਨੂੰ ਸਿਵਲ ਹਸਪਤਾਲ ਬੁਢਲਾਡਾ ਵਿਖੇ ਦਾਖਲ ਅਤੇ ਡਾਕਟਰਾਂ ਨੇ ਅੱਗੇ ਵੱਡੇ ਹਸਪਤਾਲ ਰੈਫਰ ਕਰ ਦਿੱਤਾ।ਪੁਲਿਸ ਵੱਲੋਂ ਉਕਤ ਬਿਆਨਾਂ ਦੇ ਆਧਾਰਿਤ ਬਹਾਦਰ ਸਿੰਘ, ਬੋਹੜ ਸਿੰਘ, ਮੰਗਾ ਸਿੰਘ, ਸ਼ੇਰਜੀਤ ਸਿੰਘ, ਬਲਵਿੰਦਰ ਕੌਰ ਅਤੇ ਨਵਦੀਪ ਕੌਰ ਅਤੇ ਦੋ ਨਾਮਲੂਮ ਵਿਅਕਤੀਆ ਖਿਲਾਫ ਦਰਜ ਮਾਮਲੇ ਚ ਬਹਾਦਰ ਸਿੰਘ, ਬੋਹੜ ਸਿੰਘ ਤੇ ਨਵਦੀਪ ਕੌਰ ਨੂੰ ਵਾਰਦਾਤ ਚ ਵਰਤੇ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੂਜੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here