*ਪਿੰਡ ਅਕਲੀਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ*

0
29

ਮਾਨਸਾ/ਜੋਗਾ, 5 ਸਤੰਬਰ (ਸਾਰਾ ਯਹਾਂ/ਗੋਪਾਲ ਅਕਲੀਆ )-ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਵਲੋਂ ਪਿੰਡ ਅਕਲੀਆ ਦੇ ਗੁਰਦੁਆਰਾ ਕੇਰ ਵਾਲਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਮੀਦ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਵੱਖ-ਵੱਖ ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਵੱਡਾ ਯੋਗਦਾਨ ਪਾਉਣ ਵਾਲੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਹੇਠ ਲੜੀਵਾਰ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਡਾ. ਜਨਕ ਰਾਜ ਸਿੰਗਲਾ ਵਲੋਂ ਕੀਤਾ ਗਿਆ। ਕੈਂਪ ਦੌਰਾਨ ਪਹੁੰਚੇ ਮਾਹਿਰ ਡਾ. ਕੇ.ਪੀ. ਸਿੰਗਲਾ, ਡਾ. ਰੁਪਿੰਦਰ ਸਿੰਗਲਾ, ਡਾ. ਨਿਸ਼ਾਨ ਸਿੰਘ ਕੌਲਧਰ, ਡਾ. ਸੁਨੀਲ ਬਾਂਸਲ, ਡਾ. ਤਰਲੋਕ ਤੇ ਡਾ. ਅਨਿਲ ਗਰਗ ਵਲੋਂ ਲੋਕਾਂ ਦਾ ਸਚੁੱਜੇ ਢੰਗ ਨਾਲ ਚੈੱਕਅੱਪ ਕੀਤਾ ਗਿਆ ਅਤੇ ਮੁਫ਼ਤ ਦਿਵਾਈ ਦਿੱਤੀ ਗਈ। ਡਾ. ਜਨਕ ਰਾਜ ਸਿੰਗਲਾ, ਡਾ. ਕੇ.ਪੀ. ਸਿੰਗਲਾ ਤੇ ਡਾ. ਨਿਸ਼ਾਨ ਸਿੰਘ ਕੌਲਧਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਦੀ ਮੁਸ਼ਕਲ  ਨੂੰ ਦੇਖਦਿਆ ਲੜੀਵਾਰ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਤਾ ਲੋਕਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਡਾ. ਗੁਰਜੰਟ ਸਿੰਘ, ਬੂਟਾ ਸਿੰਘ ਨੇ ਕੈਂਪ ਰਾਹੀ ਲੋਕਾਂ ਦੀ ਕੀਤੀ ਜਾ ਸੇਵਾ ਲਈ ਡਾ. ਜਨਕ ਰਾਜ ਸਿੰਗਲਾ ਤੇ ਸਮੂਹ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਅਜਿਹੇ ਨੇਕ ਉਪਰਾਲੇ ਲਈ ਉਨ੍ਹਾਂ ਦਾ ਸਹਿਯੋਗ ਕਰਦੇ ਰਹਿਣਗੇ। ਇਸ ਮੌਕੇ ਮਾਸਟਰ ਗੁਰਚਰਨ ਸਿੰਘ, ਗੁਰਦੀਪ ਸਿੰਘ, ਜਗਦੇਵ ਸਿੰਘ ਗੰਢੂ, ਬਲਜੀਤ ਸਿੰਘ, ਗੁਰਜੰਟ ਸਿੰਘ ਜੰਟੀ, ਪਿਆਰਾ ਲਾਲ ਸਿੰਗਲਾ, ਸੁਰੇਸ਼ ਕੁਮਾਰ ਸਿੰਗਲਾ, ਦੀਪਕ ਕੁਮਾਰ ਦੀਪੀ, ਉਮੀਦ ਸੇਵਾ ਸੋਸਾਇਟੀ ਦੇ ਚੇਅਰਮੈਨ ਗੋਪਾਲ ਅਕਲੀਆ, ਪ੍ਰਧਾਨ ਗੁਰਦੀਪ ਸਿੰਘ, ਮੈਂਬਰ ਸੰਦੀਪ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਿੰਘ।

LEAVE A REPLY

Please enter your comment!
Please enter your name here