
ਬਰੇਟਾ 02,ਮਾਰਚ (ਸਾਰਾ ਯਹਾਂ/ਰੀਤਵਾਲ) ਨਜਦੀਕੀ ਪਿੰਡ ਅਕਬਰਪੁਰ ਖੁਡਾਲ ਵਿਖੇ ਸ਼ਹੀਦ ਗੁਰਦੇਵ ਸਿੰਘ
ਸਪੋਰਟਸ ਕਲੱਬ ਵੱਲੋਂ ਤਿੰਨ ਰੋਜਾ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ
। ਜਿਸਦਾ ਉਦਘਾਟਨ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਸਮਾਜਸੇਵੀ ਅਧਿਆਪਕ
ਜਸਵੀਰ ਸਿੰਘ ਖੁਡਾਲ ਵੱਲੋਂ ਕੀਤਾ ਗਿਆ । ਇਸ ਟੂਰਨਾਮੈਂਟ ਵਿੱਚ ਹਰਿਆਣਾ
ਪੰਜਾਬ ਦੀਆਂ 36 ਟੀਮਾਂ ਨੇ ਭਾਗ ਲਿਆ । ਵੱਖ ਵੱਖ ਟੀਮਾਂ ਨੂੰ ਹਰਾਉਂਦੇ
ਹੋਏ ਮੂਨਕ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ । ਜਿਸ ‘ਚ ਟੀਮ ਨੂੰ 9100
ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ । ਦੂਸਰੇ
ਸਥਾਨ ਤੇ ਪਿੰਡ ਅਕਬਰਪੁਰ ਖੁਡਾਲ ਦੀ ਟੀਮ ਰਹੀ ।

ਜਿਸਨੂੰ 4100 ਰੁਪਏ ਦੀ ਨਕਦ
ਰਾਸ਼ੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਟੂਰਨਾਮੈਂਟ ਨੂੰ
ਸਫਲ ਬਣਾਉਣ ਲਈ ਕਲੱਬ ਅਤੇ ਪਿੰਡ ਦੇ ਨੌਜਵਾਨਾਂ ਦਾ ਵਿਸ਼ੇਸ ਸਹਿਯੋਗ ਰਿਹਾ ।
ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ, ਸਰਪੰਚ ਦਲਜੀਤ ਕੌਰ,
ਨਾਜ਼ਰ ਸਿੰਘ, ਗਗਨਦੀਪ ਸਿੰਘ, ਅਮ੍ਰਿਤਪਾਲ ਸਿੰਘ, ਮਨਜਿੰਦਰ ਸਿੰਘ, ਕਰਮਜੀਤ
ਸਿੰਘ, ਗੁਰਚਰਨ ਸਿੰਘ, ਹੈਪੀ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ ।
