
ਮਾਨਸਾ, 30 ਜੂਨ: (ਸਾਰਾ ਯਹਾਂ/ਮੁੱਖ ਸੰਪਾਦਕ):
ਵਾਤਾਵਰਣ ਨੂੰ ਸ਼ੁੱਧ ਅਤੇ ਹਰਿਆ ਭਰਿਆ ਬਣਾਉਣ ਲਈ ਪਿੰਡਾਂ ਵਿੱਚ ਖਾਲੀ ਪਈਆਂ ਸ਼ਾਮਲਾਟ ਜਮੀਨਾਂ ਉੱਪਰ ਮਿੰਨੀ ਜੰਗਲ ਲਗਾਏ ਜਾਣ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ. ਬੈਨਿਥ ਨੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਮਿੰਨੀ ਜੰਗਲ ਲਗਾਉਣ ਨਾਲ ਵਾਤਾਵਰਣ ਸ਼ੁੱਧ ਹੋਵੇਗਾ ਅਤੇ ਜੋਬ ਕਾਰਡ ਧਾਰਕਾਂ ਨੂੰ ਲਗਾਤਾਰ ਕੰਮ ਮੁਹੱਈਆ ਕਰਵਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਬਲਾਕ ਮਾਨਸਾ ਦੇ ਪਿੰਡ ਦੂਲੋਵਾਲ ਵਿਖੇ ਪੰਜਾਬ ਨਿਰਮਾਣ ਅਧੀਨ ਗਲੀਆਂ ਨਾਲੀਆਂ ਅਤੇ ਛੱਪੜ ਸਬੰਧੀ ਕੰਮ, ਪਿੰਡ ਗਾਗੋਵਾਲ ਵਿਖੇ ਮਗਨਰੇਗਾ ਸਕੀਮ ਅਧੀਨ ਛੱਪੜ ਦੀ ਪੁਟਾਈ ਅਤੇ ਪਲਾਂਟੇਸ਼ਨ ਸਾਈਟਾਂ, ਪਿੰਡ ਸੱਦਾ ਸਿੰਘ ਵਾਲਾ ਵਿਖੇ ਪੰਜਾਬ ਨਿਰਮਾਣ ਅਧੀਨ ਗਲੀਆਂ ਨਾਲੀਆਂ, ਪਿੰਡ ਖੋਖਰ ਖੁਰਦ ਵਿਖੇ ਪੰਜਾਬ ਨਿਰਮਾਣ ਅਧੀਨ ਗਲੀਆਂ ਨਾਲੀਆਂ ਅਤੇ ਪਿੰਡ ਖੋਖਰ ਖੁਰਦ ਵਿਖੇ ਮਗਨਰੇਗਾ ਸਕੀਮ ਅਧੀਨ ਪਾਰਕ ਅਤੇ ਬਲਾਕ ਭੀਖੀ ਦੇ ਪਿੰਡ ਰੱਲਾ ਵਿਖੇ ਪੌਦੇ ਲਗਾਉਣ ਸਬੰਧੀ ਥਾਵਾਂ ਦਾ ਨਿਰੀਖਣ ਕੀਤਾ ਗਿਆ ਹੈ।

ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦੀ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਕੰਮਾਂ ਦੀ ਗੁਣਵੱਤਾ ਨੂੰ ਵਧਾਇਆ ਜਾ ਸਕੇ ਅਤੇ ਵੱਧ ਤੋਂ ਵੱਧ ਕੰਮ ਪਿੰਡਾਂ ਵਿੱਚ ਕਰਵਾਏ ਜਾਣ ਤਾਂ ਜੋ ਜੋਬ ਕਾਰਡਧਾਰਕਾਂ ਨੂੰ ਵੱਧ ਤੋਂ ਵੱਧ 100 ਦਿਨ ਦਾ ਰੁਜਗਾਰ ਵਿੱਤੀ ਵਰੇ੍ਹ 2023—24 ਦੌਰਾਨ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਇਸ ਮੌਕੇ ਹਾਜਰ ਜੋਬ ਕਾਰਡ ਧਾਰਕਾਂ ਨਾਲ ਗੱਲਬਾਤ ਕੀਤੀ ਅਤੇ ਜੋਬ ਕਾਰਡਾਂ ਵਿੱਚ ਐਂਟਰੀਆਂ ਚੈੱਕ ਕੀਤੀਆਂ।
ਇਸ ਮੌਕੇ ਸ੍ਰੀ ਮਨਦੀਪ ਸਿੰਘ ਜ਼ਿਲ੍ਹਾ ਨੋਡਲ ਅਫਸਰ ਮਗਨਰੇਗਾ, ਸ੍ਰੀ ਵਨੀਤ ਕੁਮਾਰ ਏ.ਪੀ.ਓ. ਮਗਨਰੇਗਾ ਬਲਾਕ ਮਾਨਸਾ, ਸ੍ਰੀ ਅਭੀ ਸਿੰਗਲਾ ਤਕਨੀਕੀ ਸਹਾਇਕ ਮਗਨਰੇਗਾ ਬਲਾਕ ਮਾਨਸਾ ਅਤੇ ਸ੍ਰੀ ਉਮੇਸ਼ ਕੁਮਾਰ ਤਕਨੀਕੀ ਸਹਾਇਕ ਮਗਨਰੇਗਾ ਬਲਾਕ ਭੀਖੀ ਅਤੇ ਹੋਰ ਕਰਮਚਾਰੀ ਹਾਜਰ ਸਨ।
