*ਪਿੰਡਾਂ ਵਿੱਚ ਕੋਰੋਨਾ ਸੈਂਪਲਿਗ ਲਈ ਵਿਆਪਕ ਪੱਧਰ ’ਤੇ ਮੁਹਿੰਮ ਤੇਜ਼..!ਲੋਹਗੜ੍ਹ, ਬਾਜੇਵਾਲ, ਹਾਕਮਵਾਲ, ਨੰਗਲ ਖੁਰਦ, ਬੱਪੀਆਣਾ ਸਮੇਤ ਹੋਰ ਪਿੰਡਾਂ ’ਚ ਲੱਗੇ ਕੈਂਪ*

0
38

ਮਾਨਸਾ, 13 ਮਈ (ਸਾਰਾ ਯਹਾਂ/ਮੁੱਖ ਸੰਪਾਦਕ) : ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਸੈਂਪਲਿੰਗ ਤੇ ਵੈਕਸੀਨੇਸ਼ਨ ਪ੍ਰਕਿਰਿਆ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ 8 ਪਿੰਡਾਂ ਵਿਖੇ ਸੈਂਪਲਿਗ ਪ੍ਰਕਿਰਿਆ ਚੱਲੀ ਜਿਸ ਦੇ ਤਹਿਤ ਇਨ੍ਹਾਂ ਪਿੰਡਾਂ ਦੇ ਨਿਵਾਸੀਆਂ ਨੇ ਸਵੈ ਇੱਛਾ ਨਾਲ ਸੈਂਪਲਿਗ ਕਰਵਾਈ ਅਤੇ ਸਿਹਤ ਸਾਵਧਾਨੀਆਂ ਦੀ ਪਾਲਣਾ ਕਰਨ ਦਾ ਭਰੋਸਾ ਦਿਵਾਇਆ।  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੀ ਨਿਗਰਾਨੀ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਨਵਨੀਤ ਜੋਸ਼ੀ ਦੀ ਮੌਜੂਦਗੀ ਵਿੱਚ ਜਿਥੇ ਲੋਹਗੜ੍ਹ, ਬਾਜੇਵਾਲ, ਹਾਕਮਵਾਲ, ਨੰਗਲ ਖੁਰਦ, ਬੱਪੀਆਣਾ ਆਦਿ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ

ਦੇ ਸਹਿਯੋਗ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੇ ਸੈਂਪਲ ਭਰੇ ਉਥੇ ਹੀ ਇੱਟਾਂ ਦੇ ਭੱਠਿਆਂ ’ਤੇ ਕੰਮ ਕਰ ਰਹੀ ਲੇਬਰ ਨੂੰ ਵੀ ਸੈਂਪਲਿਗ ਤੇ ਟੀਕਾਕਰਨ ਲਈ ਪ੍ਰੇਰਿਤ ਕੀਤਾ ਗਿਆ। ਮਜ਼ਦੂਰਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋੜੀਂਦੀਆਂ ਸਿਹਤ ਸਲਾਹਾਂ ਦੀ ਪਾਲਣਾ ਲਈ ਹਦਾਇਤ ਕੀਤੀ ਗਈ ਅਤੇ ਆਪਣੇ ਤੇ ਪਰਿਵਾਰਾਂ ਦੇ ਬਚਾਓ ਲਈ ਸਮੇਂ ਸਮੇਂ ’ਤੇ ਸੈਂਪਲਿਗ ਕਰਵਾਉਣ ਤੇ ਟੀਕਾਕਰਨ ਲਈ ਪ੍ਰੇਰਿਤ ਕੀਤਾ ਗਿਆ।  ਇਸ ਦੌਰਾਨ ਸ਼੍ਰੀ ਜੋਸ਼ੀ ਨੇ ਦੱਸਿਆ ਕਿ ਪਿੰਡ ਦਰਿਆਪੁਰ ਵਿਖੇ ਮਗਨਰੇਗਾ ਵਰਕਰਾਂ ਦੀ ਸੈਂਪਲਿਗ ਲਈ ਵਿਸ਼ੇਸ਼ ਕੈਂਪ ਲਾਇਆ ਗਿਆ ਜਦਕਿ ਇਸ ਤੋਂ ਪਹਿਲਾਂ ਵੀ ਪਿੰਡਾਂ

ਵਿਖੇ ਆਯੋਜਿਤ ਕੈਂਪਾਂ ਦੌਰਾਨ ਗ੍ਰਾਮ ਪੰਚਾਇਤਾਂ, ਬਲਾਕ ਸੰਮਤੀਆਂ, ਜ਼ਿਲ੍ਹਾ ਪਰਿਸ਼ਦ ਦੇ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਦੇ ਸੈਂਪਲ ਅਤੇ ਟੀਕਾਕਰਨ ਦੇ ਵਿਸ਼ੇਸ਼ ਕੈਂਪ ਲਗਾਏ ਗਏ ਹਨ। ਉਨ੍ਹਾਂ ਨੇ ਪਿੰਡ ਖੀਵਾ ਖੁਰਦ, ਕੋਟੜਾ ਕਲਾਂ, ਧਲੇਵਾਂ, ਅਕਲੀਆ, ਖੀਵਾ ਆਦਿ ਪਿੰਡਾਂ ਵਿਖੇ ਭੱਠਾ ਮਜ਼ਦੂਰਾਂ ਨੂੰ ਸੈਂਪਲਿਗ ਤੇ ਟੀਕਾਕਰਨ ਲਈ ਪ੍ਰੇਰਿਆ ਅਤੇ ਇਸ ਦੌਰਾਨ ਖੀਵਾ ਖੁਰਦ ਵਿਖੇ ਕਈ ਮਜ਼ਦੂਰਾਂ ਨੇ ਸਵੈ ਇੱਛਾ ਨਾਲ ਟੀਕਾਕਰਨ ਵੀ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਿੰਡ ਵਾਸੀਆਂ ਅਤੇ ਮਗਨਰੇਗਾ ਜੋਬ ਕਾਰਡ ਹੋਲਡਰਾਂ ਦੇ ਕੁੱਲ 549 ਸੈਂਪਲ ਲਏ ਗਏ।

LEAVE A REPLY

Please enter your comment!
Please enter your name here