
ਮਾਨਸਾ, 08 ਮਾਰਚ:(ਸਾਰਾ ਯਹਾਂ/ਬਿਊਰੋ ਨਿਊਜ਼)
ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵ ਪੱਖੀ ਵਿਕਾਸ ਲਈ ਵਚਨਬੱਧ ਹੈ। ਪਿੰਡਾਂ ਦੀਆਂ ਲੋੜਾਂ ਲਈ ਗ੍ਰਾਂਟ ਪੱਖੋਂ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡਾਂ ਨੂੰ ਵੱਖ ਵੱਖ ਕੰਮਾਂ ਲਈ ਗ੍ਰਾਂਟ ਤਹਿਤ 83 ਲੱਖ 88 ਹਜ਼ਾਰ ਰੁਪਏ ਦੇ ਮਨਜੂਰੀ ਪੱਤਰਾਂ ਨੂੰ ਵੰਡਣ ਮੌਕੇ ਕੀਤਾ।
ਵਿਧਾਇਕ ਨੇ ਬੁਢਲਾਡਾ ਦਫ਼ਤਰ ਵਿਖੇ ਵੱਖ ਵੱਖ ਪਿੰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਮਨਜੂਰੀ ਪੱਤਰ ਸੌਂਪਣ ਮੌਕੇ ਦੱਸਿਆ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਬੁਢਲਾਡਾ ਹਲਕੇ ਦੇ ਪਿੰਡਾਂ ਦੀਆਂ ਸਮੱਸਿਆਵਾਂ ਲਿਆਂਦੀਆਂ ਸਨ, ਜਿੰਨ੍ਹਾਂ ਨੂੰ ਉਨ੍ਹਾਂ ਨੇ ਸੁਹਿਦਰਤਾ ਨਾਲ ਸੁਣਿਆ ਅਤੇ ਲੋੜੀਂਦੇ ਫੰਡ ਜਾਰੀ ਕਰਨ ਲਈ ਹੁਕਮ ਜਾਰੀ ਕੀਤੇ ਹਨ। ਜਿਸ ਨਾਲ ਹਲਕਾ ਬੁਢਲਾਡਾ ਦੇ ਪਿੰਡ ਬੀਰੇਵਾਲਾ ਡੋਗਰਾ ਦਵਿੰਦਰ ਸਿੰਘ ਦੀ ਢਾਣੀ ਤੱਕ ਇੰਟਰਲਾਕ ਟਾਈਲਾਂ ਲਈ 10 ਲੱਖ ਰੂਪੈ ਅਤੇ ਸਟੇਡੀਅਮ ਵਿੱਚ ਟਰੈਕ ਅਤੇ ਉਪਨ ਜਿੰਮ ਅਤੇ ਵਾਲੀਵਾਲ ਗਰਾਂਊਡ ਲਈ 10 ਲੱਖ ਰੁਪਏ, ਗੰਢੂ ਖੁਰਦ ਰਾਮਦਾਸੀਆ ਸਿੱਖ ਧਰਮਸ਼ਾਲਾ ਦੀ ਮੁਰੰਮਤ ਲਈ 07 ਲੱਖ ਰੁਪਏ, ਦਿਆਲਪੁਰਾ ਧਰਮਸ਼ਾਲਾ ਲਈ 05 ਲੱਖ ਰੁਪਏ, ਗੁਰਨੇ ਕਲਾਂ ਧਰਮਸ਼ਾਲਾ ਦੇ ਸ਼ੈੱਡ ਲਈ 05 ਲੱਖ ਰੁਪਏ, ਉੱਡਤ ਸੈਦੇਵਾਲਾ ਐਸ.ਸੀ.ਧਰਮਸ਼ਾਲਾ ਦੀ ਮੁਰੰਮਤ ਅਤੇ ਚਾਰ ਦੀਵਾਰੀ ਲਈ 05 ਲੱਖ ਰੁਪਏ, ਮਘਾਣੀਆਂ ਐਸ.ਸੀ ਧਰਮਸ਼ਾਲਾ ਦੇ ਸ਼ੈੱਡ ਲਈ 05 ਲੱਖ ਰੂਪਏ, ਸਿਰਸੀਵਾਲਾ ਖੇਡ ਸਟੇਡੀਅਮ ਲਈ 03 ਲੱਖ ਰੁਪਏ, ਪਿਪਲੀਆਂ ਰਾਮਦਾਸੀਆ ਸਿੱਖ ਧਰਮਸ਼ਾਲਾ ਲਈ 03 ਲੱਖ ਰੁਪਏ, ਫੁਲੂਵਾਲਾ ਡੋਡ ਓਪਨ ਜਿੰਮ ਲਈ 03 ਲੱਖ ਰੁਪਏ, ਕਣਕਵਾਲ ਚਹਿਲਾਂ ਐਸ.ਸੀ ਧਰਮਸ਼ਾਲਾ ਦਾ ਫਰਸ਼ ਲਗਾਉਣ ਅਤੇ ਉੱਚਾ ਚੁੱਕਣ ਲਈ 03 ਲੱਖ ਰੁਪਏ, ਹੀਰੋਂ ਖੁਰਦ ਮਜਹਬੀ ਸਿੱਖ ਧਰਮਸ਼ਾਲਾ ਦੀ ਛੱਤ ਬਦਲਣ ਲਈ 03 ਲੱਖ ਰੂਪਏ, ਰੱਲੀ ਰਾਮਦਾਸੀਆ ਸਿੱਖ ਧਰਮਸ਼ਾਲਾ ਦੀ ਮੁਰੰਮਤ ਲਈ 2 ਲੱਖ 50 ਹਜ਼ਾਰ ਰੁਪਏ, ਚੱਕ ਅਲੀਸ਼ੇਰ ਮਜਹਬੀ ਸਿੱਖ ਧਰਮਸ਼ਾਲਾ ਲਈ 2 ਲੱਖ ਰੁਪਏ, ਸੰਘਰੇੜੀ ਖੇਡ ਸਟੇਡੀਅਮ ਦੀ ਚਾਰ ਦੀਵਾਰੀ ਲਈ 01 ਲੱਖ 94 ਹਜ਼ਾਰ ਰੁਪਏ, ਸੰਦਲੀ ਸਟੇਡੀਅਮ ਅਤੇ ਓਪਨ ਜਿੰਮ ਲਈ 01 ਲੱਖ ਚੁਰਾਨਵੇਂ ਹਜ਼ਾਰ ਰੁਪਏ, ਮੰਢਾਲੀ ਰਾਮਦਾਸੀਆ ਸਿੱਖ ਧਰਮਸ਼ਾਲਾ ਦੇ ਕਮਰੇ ਦੀ ਛੱਤ ’ਤੇ ਰੰਗ ਲਈ 1 ਲੱਖ 50 ਹਜ਼ਾਰ ਰੁਪਏ ਅਤੇ ਬਾਹਰਲੀ ਧਰਮਸ਼ਾਲਾ ਦੇ ਸੈੱਡ ਅਤੇ ਫਰਸ਼ ਲਗਾਉਣ ਲਈ 10 ਲੱਖ ਰੁਪਏ ਕੁੱਲ 83 ਲੱਖ 88 ਹਜ਼ਾਰ ਰੁਪਏ ਦੇ ਮਨਜੂਰੀ ਪੱਤਰ ਵੰਡੇ ਗਏ ।
ਵਿਧਾਇਕ ਬੁੱਧ ਰਾਮ ਨੇ ਪਿੰਡਾਂ ਦੇ ਨੁਮਾਇੰਦਿਆਂ ਅਤੇ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਨੂੰ ਇਹ ਗ੍ਰਾਂਟ ਪਾਰਦਰਸ਼ੀ ਢੰਗ ਨਾਲ ਖਰਚ ਕਰਨ ਦੀ ਤਾਕੀਦ ਕੀਤੀ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੋਹਣਾ ਸਿੰਘ ਕਲੀਪੁਰ, ਚੇਅਰਮੈਨ ਸੈਟਰਲ ਕੋਆ, ਬੈਂਕ ਜਿਲ੍ਹਾ ਮਾਨਸਾ,ਸ਼ਤੀਸ਼ ਕੁਮਾਰ ਸਿੰਗਲਾ ਮਾਰਕੀਟ ਕਮੇਟੀ ਬੁਢਲਾਡਾ, ਬਲਵਿੰਦਰ ਸਿੰਘ ਔਲਖ ਪੀ.ਏ. ਗੁਰਦਰਸ਼ਨ ਸਿੰਘ ਪਟਵਾਰੀ ਸੁਖਜਿੰਦਰ ਸਿੰਘ ਛੀਨਾ ਬਲਾਕ ਪ੍ਰਧਾਨ ਸੰਸਾਰ ਸਿੰਘ ਸਿਰਸੀਵਾਲਾ, ਮਨਦੀਪ ਸਿੰਘ ਚੱਕ ਅਲੀ ਸ਼ੇਰ, ਕੁਲਦੀਪ ਸਿੰਘ ਬੀਰੇਵਾਲਾ ਡੋਗਰਾ, ਡਾ ਬੂਟਾ ਸਿੰਘ ਜਰਨੈਲ ਸਿੰਘ ਮੰਢਾਲੀ, ਰਾਮਲਾਲ ਸਿੰਘ ਪਿੱਪਲੀਆ, ਬਿੱਕਰ ਸਿੰਘ ਮਘਾਣੀਆਂ ਤੋਂ ਇਲਾਵਾ ਪੰਚਾਇਤ ਵਿਭਾਗ ਵੱਲੋਂ ਪੰਚਾਇਤ ਸੈਕਟਰੀ ਦੀਪਕ ਬਾਂਸਲ, ਜਗਤਾਰ ਸਿੰਘ, ਹਰਭਜਨ ਸਿੰਘ ,ਧੀਰਜ ਕੁਮਾਰ,ਧਰਮਪਾਲ,ਆਦਿ ਹਾਜ਼ਰ ਸਨ।
