ਬੁਢਲਾਡਾ 17 ਜੂਨ(ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਬ੍ਰਹਮਾ ਕੁਮਾਰੀਜ ਇਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਓਮ ਸ਼ਾਂਤੀ ਭਵਨ ਵਿਖੇ ਪਿਤਾ ਦਿਵਸ ਦੇ ਮੌਕੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਭਵਨ ਦੇ ਮੁੱਖੀ ਦੀਦੀ ਰਜਿੰਦਰ ਵੱਲੋਂ ਪਿਤਾ ਦੀ ਮਹੱਤਤਾ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰਮੁੱਖ ਦਾ ਪਿਤਾ ਉਸਦਾ ਪਰਮਾਤਮਾ ਹੈ ਜੋ ਬਿੰਦੀ ਸਵਰੂਪ ਹੈ। ਅੱਜ ਅਸੀਂ ਸਮਾਜ ਵਿੱਚ ਪਿਤਾ ਦੀ ਫਰਜ ਨਿਭਾ ਰਹੇ ਪਰ ਅਸਲ ਵਿੱਚ ਅਸੀਂ ਉਸ ਪਰਮ ਪਿਤਾ ਦੇ ਬੱਚੇ ਹਾਂ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾ ਪਿਤਾ ਦੀ ਫਰਜ ਸਮਾਜ ਅਤੇ ਪਰਿਵਾਰ ਨੂੰ ਚੰਗਾ ਵਾਤਾਵਰਣ ਮੁਹੱਈਆਂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਛੋਟਾ ਪਰਿਵਾਰ ਸੁੱਖੀ ਪਰਿਵਾਰ ਵਿੱਚ ਅੱਜ ਕੱਲ੍ਹ ਤਨਾਅ ਨੇ ਆਪਣੀ ਪੈਰ ਪਸਾਰ ਲਿਆ ਹੈ ਅਤੇ ਪਰਿਵਾਰ ਵਿੱਚ ਵੱਖ ਵੱਖ ਵਿਚਾਰਾਂ ਹੋਣ ਕਾਰਨ ਦੂਰੀਆਂ ਵੱਧਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤੁਸੀਂ ਆਪਣੀਆਂ ਜਿੰਮੇਵਾਰੀਆਂ ਨੂੰ ਲੈ ਕੇ ਖੁੱਦ ਪ੍ਰੇਸ਼ਾਨ ਹੋ ਰਹੇ ਹੋ। ਉਨ੍ਹਾਂ ਕਿਹਾ ਕਿ ਪਰਿਵਾਰ ਲਈ ਯੋਗ ਸਾਧਨਾ ਅਤੇ ਮੈਡੀਟੇਸ਼ਨ ਦੀ ਜਰੂਰਤ ਹੈ। ਪਿਤਾ ਰੋਲ ਮਾਡਲ ਬਣ ਕੇ ਪਰਿਵਾਰ ਨੂੰ ਚਲਾਉਣ। ਘੱਟ ਬੋਲੋ, ਮਿੱਠਾ ਬੋਲੋ ਅਤੇ ਹੋਲੀ ਬੋਲਣ ਤੇ ਜੋਰ ਦੇਣ। ਇਸ ਪਿਤਾ ਦਿਵਸ ਦੇ ਮੌਕੇ ਤੇ ਕੇਕ ਕੱਟਣ ਦੀ ਰਸਮ ਵਿੱਚ ਮਾਤਾ ਗੁਜਰੀ ਭਲਾਈ ਸੰਸਥਾਂ ਦੇ ਮਾ. ਕੁਲਵੰਤ ਸਿੰਘ, ਨੇਕੀ ਫਾਊਡੇਸ਼ਨ, ਆੜ੍ਹਤੀਆ ਐਸੋਸੀਏਸ਼ਨ, ਪ੍ਰੇਮ ਸਿੰਘ ਦੌਦੜਾ, ਪਵਨ ਗਰਗ,ਗਗਨਦੀਪ ਸਿੰਘ, ਗੁਰਿੰਦਰ ਸਿੰਗਲਾ ਆਦਿ ਸ਼ਾਮਲ ਹੋਏ।