ਨਵੀਂ ਦਿੱਲੀ 30, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਬੀਤੇ 36 ਘੰਟਿਆਂ ‘ਚ ਗਾਜ਼ੀਪੁਰ (Ghazipur Border) ‘ਤੇ ਧਰਨੇ ਵਾਲੀ ਥਾਂ ਦਾ ਦਾਇਰਾ ਕਰੀਬ ਚਾਰ ਗੁਣਾ ਵਧ ਰਿਹਾ ਹੈ। ਇੱਥੇ ਕਿਸਾਨਾਂ (Farmers Protest) ਦੀ ਗਿਣਤੀ ਅੱਠ ਤੋਂ ਦਸ ਗੁਣਾ ਵਧ ਗਈ ਹੈ। ਦੱਸ ਦਈਏ ਕਿ 26 ਜਨਵਰੀ ਤੋਂ ਬਾਅਦ ਦੀ ਘਟਨਾ ਮਗਰੋਂ ਇੱਥੋਂ ਕਿਸਾਨਾਂ ਦੇ ਤੰਬੂ ਉਖੜਣੇ ਸ਼ੁਰੂ ਹੋ ਗਏ ਸੀ ਤੇ ਸਥਾਨਕ ਪ੍ਰਸਾਸ਼ਨ ਵਲੋਂ ਵੀ ਕਾਫੀ ਸਖ਼ਤੀ ਬਰਤਣੀ ਸ਼ੁਰੂ ਹੋ ਗਈ ਸੀ। ਦੱਸ ਦਈਏ ਕਿ ਹੁਣ ਵੀ ਗਾਜ਼ੀਪੁਰ ਸਰਹੱਦ ਦੇ ਕਈ ਇਲਾਕਿਆਂ ‘ਚ ਇਸ ਸਮੇਂ ਇੰਟਰਨੈਟ ਦੀ ਸੇਵਾ ਬੰਦ ਕਰ ਦਿੱਤੀ ਗਈ ਹੈ।
ਇਸ ਸਭ ਦੇ ਬਾਵਜੂਦ ਗਾਜ਼ੀਪੁਰ ਸਰਹੱਦ ‘ਚੇ ਸ਼ੁਕਰਵਾਰ ਨੂੰ ਮੁੜ ਕਿਸਾਨਾਂ ਦਾ ਜਮਾਵੜਾ ਲੱਗਣਾ ਸ਼ੁਰੂ ਹੋ ਗਿਆ। ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਮਗਰੋਂ ਇੱਥੇ ਦਾ ਨਜ਼ਾਰਾ ਹੀ ਬਦਲ ਗਿਆ। ਧਰਨੇ ‘ਤੇ ਬੈਟੇ ਕਿਸਾਨਾਂ ਨਵਾਂ ਜੋਸ਼ ਵੇਖਣ ਨੂੰ ਮਿਲਿਆ। ਰਾਕੇਸ਼ ਟਿਕੈਤ ਦੀ ਅਪੀਲ ਦੇ ਬਾਅਦ, ਕਿਸਾਨਾਂ ਦੇ ਵੱਡੀ ਗਿਣਤੀ ਵਿੱਚ ਪਾਣੀ ਨਾਲ ਗਾਜ਼ੀਪੁਰ ਸਰਹੱਦ ਤੱਕ ਪਹੁੰਚਣ ਦੀ ਪ੍ਰਕਿਰਿਆ ਵੀਰਵਾਰ ਦੀ ਰਾਤ ਤੋਂ ਸ਼ੁਰੂ ਹੋ ਗਈ ਜੋ ਦੇਰ ਰਾਤ ਤੱਕ ਜਾਰੀ ਰਹੀ।
ਦੱਸ ਦਈਏ ਕਿ ਪੱਛਮੀ ਉੱਤਰ ਪ੍ਰਦੇਸ਼ ਵਿੱਚ, ਮੁਜ਼ੱਫਰਨਗਰ, ਸ਼ਾਮਲੀ, ਬਾਗਪਤ, ਸਹਾਰਨਪੁਰ, ਬਿਜਨੌਰ, ਅਮਰੋਹਾ, ਬੁਲੰਦਸ਼ਹਿਰ, ਹਾਪੁਰ ਅਤੇ ਹੋਰ ਜ਼ਿਲ੍ਹਿਆਂ ਚੋਂ ਰਾਤ ਨੂੰ ਗਾਜ਼ੀਪੁਰ ਦੀ ਸਰਹੱਦ ’ਤੇ ਪਹੁੰਚੇ ਕਿਸਾਨ।
ਸਤਿਕਾਰ ਨਾਲ ਆਏ ਹਾਂ, ਸਤਿਕਾਰ ਨਾਲ ਜਾਵਾਂਗੇ
ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਸਤਿਕਾਰ ਨਾਲ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਕਿਸਾਨਾਂ ਨੂੰ ਪੱਥਰ ਦੀ ਬਜਾਏ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜਾਈ ਲੜਨਗੇ। ਉਨ੍ਹਾਂ ਕਿਸਾਨੀ ਲਹਿਰ ਵਿੱਚ ਸਮਰਥਨ ਕਰਨ ਆਏ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।
ਜੇ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਨਾ ਕੀਤਾ ਤਾਂ ਪਾਣੀ ਜ਼ਮੀਨ ਚੋਂ ਬਾਹਰ ਕੱਢਾਂਗੇ
ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਪਾਣੀ ਦਾ ਪ੍ਰਬੰਧ ਨਾ ਕੀਤਾ ਤਾਂ ਕਿਸਾਨ ਸਬਮਰਸੀਬਲ ਨਾਲ ਜ਼ਮੀਨ ਚੋਂ ਖੁਦ ਪਾਣੀ ਕੱਢ ਲੈਣਗੇ।