*ਪਿਕਅਪ ਡਾਲੇ ਨੇ ਬੁਲਟ ਸਵਾਰ ਨੂੰ ਮਾਰੀ ਟੱਕਰ, ਮੌਤ*

0
80

ਬੁਢਲਾਡਾ 11 ਫਰਵਰੀ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਦੇ ਬਰੇਟਾ ਰੋਡ ਤੇ ਪ੍ਰੀਤ ਪੈਲੇਸ ਦੇ ਨਜਦੀਕ ਸਾਹਮਣੋ ਆ ਰਹੇ ਪਿਕਅਪ ਡਾਲਾ ਨੇ ਬੁਲਟ ਮੋਟਰ ਸਾਈਕਲ ਸਵਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਜਿਸ ਵਿੱਚ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਭਵਨਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਗੁਰਪ੍ਰੀਤ ਸਿੰਘ ਵਾਸੀ ਅਕਬਰਪੁਰ ਖੁਡਾਲ ਆਪਣੇ ਬੁਲਟ ਮੋਟਰ ਸਾਈਕਲ ਰਾਹੀਂ ਜਾ ਰਿਹਾ ਸੀ ਕਿ ਸਾਹਮਣੋ ਆ ਰਹੇ ਤੇਜ ਰਫਤਾਰ ਅਤੇ ਲਾਹਪਰਵਾਹੀ ਨਾਲ ਆ ਰਹੇ ਪਿਕ ਅਪ ਡਾਲੇ ਨੇ ਮੇਰੇ ਘਰ ਵਾਲੇ ਵਿੱਚ ਸਿੱਧੀ ਟੱਕਰ ਮਾਰ ਦਿੱਤੀ। ਜਿਸ ਵਿੱਚ ਮੇਰੇ ਪਤੀ ਦੀ ਮੋਕੇ ਤੇ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਤੇ ਡਰਾਈਵਰ ਗੁਰਜੰਟ ਸਿੰਘ ਵਾਸੀ ਗੁਰਨੇ ਕਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਪੋਸ਼ਟ ਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤੀ ਗਈ ਹੈ। 

LEAVE A REPLY

Please enter your comment!
Please enter your name here