
ਬੁਢਲਾਡਾ 14 ਅਕਤੂਬਰ (ਸਾਰਾ ਯਹਾਂ/ਮਹਿਤਾ ਅਮਨ) ਇੱਥੋ ਨੇੜਲੇ ਪਿੰਡ ਕੁਲਾਣਾ ਪਿਉ ਪੁੱਤ ਵਾਪਸ ਆ ਰਹੇ ਸਨ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿੱਥੇ ਪਿਉ ਦੀ ਹਾਲਤ ਨਾਜੁਕ ਹੋਣ ਕਾਰਨ ਉਸਨੂੰ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਮੌਕੇ ਤੇ ਐਸ.ਐਚ.ਓ. ਸਿਟੀ ਸੁਖਜੀਤ ਸਿੰਘ ਨੇ ਘਟਨਾ ਦਾ ਜਾਇਜਾਂ ਲੈਂਦਿਆਂ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ। ਵਰਣਨਯੋਗ ਹੈ ਕਿ ਅਮ੍ਰਿਤਪਾਲ ਪੁੱਤਰ ਥੈਲੀ ਰਾਮ ਅਤੇ ਉਨ੍ਹਾਂ ਦਾ ਪੁੱਤਰ ਲਵੀ (32) ਪਿੰਡ ਕੁਲਾਣਾ ਵਿਖੇ ਪਰਚੂਨ ਦੀ ਦੁਕਾਨ ਦਾ ਕੰਮ ਕਰਦੇ ਹਨ। ਜੋ ਰੋਜਾਨਾ ਦੀ ਤਰ੍ਹਾਂ ਆਪਣਾ ਕੰਮ ਪੂਰਾ ਬੁਢਲਡਾਾ ਘਰ ਨੂੰ ਵਾਪਿਸ ਆ ਰਹੇ ਸਨ। ਕਿ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ। ਹਮਲੇ ਦਾ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
