*ਪਿਓ ਨੇ ਧੀ ਦੀ ਲੁੱਟੀ ਪੱਤ, ਮਾਂ ਨੇ ਰੋਕਣ ਦੀ ਕੀਤੀ ਕੋਸ਼ਿਸ਼ ਤਾਂ ਕਰ ਦਿੱਤਾ ਆਹ ਕਾਰਾ*

0
144

12 ਮਈ (ਸਾਰਾ ਯਹਾਂ/ਬਿਊਰੋ ਨਿਊਜ਼)ਪਟਿਆਲਾ-ਅੰਬਾਲਾ ਰੋਡ ‘ਤੇ ਪੈਂਦੇ ਇੱਕ ਪਿੰਡ ਤੇਪਲਾ ਵਿੱਚ ਇੱਕ ਵਿਅਕਤੀ ਵਲੋਂ ਆਪਣੀ 15 ਸਾਲਾ ਧੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪਟਿਆਲਾ-ਅੰਬਾਲਾ ਰੋਡ ‘ਤੇ ਪੈਂਦੇ ਇੱਕ ਪਿੰਡ ਤੇਪਲਾ ਵਿੱਚ ਇੱਕ ਵਿਅਕਤੀ ਵਲੋਂ ਆਪਣੀ 15 ਸਾਲਾ ਧੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਉਸ ਦੀ ਧੀ ਘਰ ਵਿੱਚ ਇਕੱਲੀ ਸੀ, ਉਸ ਵੇਲੇ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ। 9 ਮਈ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਪਿਤਾ ਲਾਭ ਸਿੰਘ ਦੇ ਖਿਲਾਫ ਥਾਣਾ ਸ਼ੰਭੂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। 40 ਸਾਲਾ ਦੋਸ਼ੀ ਪਿਤਾ ਲਾਭ ਸਿੰਘ ਦੇ ਖਿਲਾਫ ਧਾਰਾ 376, 511,354 ਬੀ ਅਤੇ 323 ਆਈਪੀਸੀ ਤੋਂ ਇਲਾਵਾ ਪੋਕਸੋ ਐਕਟ ਤਹਿਤ ਐਫਆਈਆਰ ਨੰਬਰ 47 ਦਰਜ ਕੀਤੀ ਗਈ ਹੈ। ਪੁਲੀਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਕੁੜੀ ਦੀ ਮਾਂ ਦੇ ਮੁਤਾਬਕ ਉਸ ਦੀਆਂ ਤਿੰਨ ਧੀਆਂ ਹਨ ਅਤੇ ਉਸ ਦੀ ਦੂਜੇ ਨੰਬਰ ਵਾਲੀ ਧੀ ਆਪਣੇ ਪਿਤਾ ਦੀ ਇਸ ਕਰਤੂਤ ਦਾ ਸ਼ਿਕਾਰ ਬਣੀ ਹੈ। 9 ਮਈ ਨੂੰ ਦੋਵੇਂ ਧੀਆਂ ਘਰੋਂ ਬਾਹਰ ਸਨ ਅਤੇ ਉਹ ਖੁਦ ਵੀ ਬਾਹਰ ਗਈ ਹੋਈ ਸੀ। ਜਦੋਂ ਸ਼ਾਮ ਪੰਜ ਵਜੇ ਕੁੜੀ ਦੀ ਮਾਂ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਹੀ ਪਿਤਾ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਦੋਸ਼ੀ ਨੇ ਉਸ ਦਾ ਗਲਾ ਫੜ ਕੇ ਰੱਖਿਆ ਹੋਇਆ ਸੀ, ਉਹ ਰੌਲਾ ਪਾ ਰਹੀ ਸੀ। ਉਹ ਫੜੇ ਜਾਣ ਦੇ ਡਰ ਤੋਂ ਔਰਤ ਨੂੰ ਧੱਕਾ ਮਾਰ ਕੇ ਘਰ ਤੋਂ ਫਰਾਰ ਹੋ ਗਿਆ

ਕੁੜੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪਤੀ ਨੂੰ ਇਹ ਹਰਕਤ ਕਰਦਿਆਂ ਦੇਖਿਆ ਤਾਂ ਉਸ ਨੇ ਪੁਲਿਸ ਨੂੰ ਬੁਲਾਉਣ ਦੀ ਗੱਲ ਕਹਿ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਦੋਸ਼ੀ ਔਰਤ ਦੀ ਕੁੱਟਮਾਰ ਕਰਕੇ ਘਰੋਂ ਫਰਾਰ ਹੋ ਗਿਆ। ਸ਼ੰਭੂ ਥਾਣੇ ਦੇ ਐਸਐਚਓ ਅਮਨਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹ ਨਸ਼ਾ ਵੇਚਣ ਦੇ ਮਾਮਲਿਆਂ ਵਿੱਚ ਵੀ ਲੋੜੀਂਦਾ ਦੱਸਿਆ ਜਾ ਰਿਹਾ ਹੈ, ਜਿਸ ਦਾ ਅਪਰਾਧਿਕ ਰਿਕਾਰਡ ਵੀ ਚੈੱਕ ਕੀਤਾ ਜਾਵੇਗਾ।

LEAVE A REPLY

Please enter your comment!
Please enter your name here