*ਪਾਵਰਕਾਮ ਸੀ.ਐੱਚ.ਬੀ. ਤੇ ਡਬਲਿਉ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ ਸੰਘਰਸ਼ ਦਾ ਐਲਾਨ 23 ਨੂੰ ਪਰਿਵਾਰਾਂ ਸਮੇਤ ਪਟਿਆਲਾ ਪਾਵਰਕਾਮ ਮੁੱਖ ਦਫਤਰ ਵਿਖੇ ਧਰਨਾ ਦੇਣ ਦਾ ਫੈਸਲਾ*

0
57

ਮਾਨਸਾ 17 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ ਵੱਲੋਂ ਪਾਵਰ ਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਸ਼ੰਘਰਸ਼ ਦਾ ਨੋਟਿਸ ਸੌਂਪਿਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆ ਸੂਬਾ ਜਨਰਲ ਸਕੱਤਰ ਰਾਜੇਸ਼ ਕੁਮਾਰ ਮੌੜ ਦਫਤਰੀ ਸਕੱਤਰ ਜਗਤਾਰ ਸਿੰਘ, ਸਹਾਇਕ ਸਕੱਤਰ ਰਵੀ ਸਿੰਘ, ਵਿੱਤ ਸਕੱਤਰ ਰਾਜ ਸਿੰਘ, ਪ੍ਰੈੱਸ ਸਕੱਤਰ ਕੁਲਦੀਪ ਸਿੰਘ ਦੰਦੀਵਾਲ ਪ੍ਰਧਾਨ ਮਾਨਸਾ ਨੇ ਦੱਸਿਆ ਕਿ ਪਾਵਰ ਕੌਮ ਦੀ ਮੈਨੇਜਮੈਂਟ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦੇ ਦਫਤਰ ਸਮੇਤ ਡਾਇਕਰੈਕਟਰ ਪ੍ਰਬੰਧਕੀ ਜਸਵੀਰ ਸਿੰਘ ਸੁਰ, ਡਾਇਰੈਕਟਰਕ (ਡਿਊਟੀਬਿਊਸ਼ਨ) ਡੀ ਐਸ ਗਰੇਵਾਲ, ਡਾਇਰੈਕਟਰ ਕਮਰੀਸ਼ੀਅਲ ਰਵਿੰਦਰ ਸਿੰਘ ਸੈਣੀ, ਰਣਵੀਰ ਸਿੰਘ ਰਾਹੀਂ ਮੰਗ ਪੱਤਰ ਅਤੇ ਸੰਘਰਸ਼ ਦਾ ਨੋਟਿਸ ਸੌਂਪਿਆ ਗਿਆ। ਜਥੇਬੰਦੀ ਆਗੂਆਂ ਨੇ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਜੋ ਨਵੀਂ ਭਰਤੀ ਕੀਤੀ ਜਾ ਰਹੀ ਹੈ ਉਸ ਭਰਤੀ ਵਿੱਚ ਆਊਟ-ਸੋਰਸਡ ਠੇਕਾ ਕਾਮਿਆਂ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ। ਬਿਜਲੀ ਦਾ ਕੰਮ ਕਰਦੇ ਸਮੇਂ ਲਗਾਤਾਰ ਮੌਤ ਦੇ ਮੂੰਹ ਪੈ ਰਹੇ ਅਤੇ ਅਪੰਗ ਹੋ ਰਹੇ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਅਤੇ ਪੱਕੀ ਨੌਕਰੀ ਦੀ ਵੀ ਮੰਗ ਕੀਤੀ ਗਈ। ਮੈਨੇਜਮੈਂਟ ਵੱਲੋਂ ਲਿਆਂਦੀ ਗਈ ਨਵੀਂ ਪੋਲਸੀ 10 ਲੱਖ ਰੁਪਇਆ ਬਾਹਰੋਂ ਕੰਪਨੀਆਂ ਰਾਹੀਂ ਇਨਸੋਰੈਂਸ ਕਰਵਾਉਣ ਉੱਤੇ ਚਰਚਾ ਕਰਦਿਆਂ ਆਗੂਆਂ ਨੇ ਕਿਹਾ ਕਿ ਜੋ ਬਾਹਰੋਂ ਇਨਸੋਰੈਂਸ਼ ਕੰਪਨੀਆਂ ਵੱਲੋਂ ਕਰਵਾਈ ਜਾਂਦੀ ਹੈ ਉਹ ਘਾਤਕ ਹਾਦਸਾ ਵਾਪਰਨ ਉਥੇ ਕੰਮ ਆ ਦੇ ਪਰਿਵਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਇਨਸੋਰੈਂਸ ਦੀ ਬਜਾਏ ਐਕਸ ਗਰੇਸ਼ੀਆ ਵਿੱਚ ਹੀ 10 ਲੱਖ ਦਾ ਇਨਸੋਰੈਂਸ ਨੂੰ ਕਵਰ ਕਰ ਦਿੱਤਾ ਜਾਵੇ ਤਾਂ ਜੋ ਪਰਿਵਾਰਾਂ ਨੂੰ ਆਸਾਨੀ ਨਾਲ ਮੁਆਵਜਾ ਮਿਲ ਸਕੇ।

            ਬਿਜਲੀ ਦਾ ਕਰੰਟ ਲੱਗਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਹਨਾਂ ਹਾਦਸਿਆਂ ਨੂੰ ਰੋਕ ਲਗਾਉਣ ਲਈ ਟੀਟੀਆਈ ਰਾਹੀਂ ਟਰੇਨਿਗ ਦਾ ਪ੍ਰਬੰਧ ਕਰਵਾਉਣ ਅਤੇ ਹਾਦਸਾ ਵਾਪਰਨ ਦੀ ਸੁਰਤ ਉੱਤੇ ਈਐਸਆਈ ਤੋਂ ਹਟਾ ਕੇ ਸਿੱਧਾ ਸਰਕਾਰ ਆਪਣੇ ਖਰਚੇ ਰਾਹੀਂ ਅਤੇ ਵਧੀਆ ਹਸਪਤਾਲਾਂ ਰਾਹੀਂ ਇਲਾਜ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਅਤੇ ਠੇਕੇਦਾਰ ਕੰਪਨੀਆਂ ਵੱਲੋਂ ਤੇਲ ਭੱਤੇ ਸਮੇਤ ਮੋਬਾਇਲ ਭੱਤੇ ਅਤੇ ਸਰਕਾਰ ਵੱਲੋਂ ਘੱਟੋ ਘੱਟ ਉਜਰਤਾਂ ਦੇ ਕੀਤੇ ਜਾਂਦੇ ਨਵੇਂ ਰੇਟ ਰਿਵਾਈਜਰ ਵਿੱਚ ਕੰਪਨੀਆਂ ਵੱਲੋਂ ਘਪਲੇ ਕੀਤੇ ਜਾਂਦੇ ਹਨ ਜਿਸ ਦਾ ਪੁਰਾਣਾ ਬਕਾਇਆ ਕੰਪਨੀਆਂ ਵੱਲੋਂ ਜਾਰੀ ਨਹੀਂ ਕੀਤਾ ਜਾਂਦਾ ਅਤੇ ਤਮਾਮ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਸੰਘਰਸ਼ ਨੋਟਿਸ ਮੈਨੇਜਮੈਂਟ ਨੂੰ ਸੌਂਪਿਆ ਗਿਆ। ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਮਿਤੀ 23 ਜਨਵਰੀ 2024 ਨੂੰ ਪਰਿਵਾਰਾਂ ਸਮੇਤ ਪਟਿਆਲਾ ਹੈੱਡ  ਆਫਿਸ ਵਿਖੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here