ਪਾਵਰਕਾਮ ਦਫਤਰ ਦੇ ਕਰਮਚਾਰੀਆਂ ਦੀ ਕੀਤੀ ਕਰੋਨਾ ਜਾਂਚ

0
21

ਬੁਢਲਾਡਾ 29 ਸਤੰਬਰ (ਸਾਰਾ ਯਹਾ/(ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਚਲਦਿਆਂ ਸਿਹਤ ਵਿਭਾਗ ਵੱਲੋਂ ਹਲਕੇ ਦੇ ਸਾਰੇ ਸਰਕਾਰੀ ਵਿਭਾਗਾਂ ਅਤੇ ਇਸ ਦੌਰਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲਿਆ ਅਤੇ ਹਰ ਵਿਅਕਤੀ ਦੀ ਕਰੋਨਾਂ ਜਾਚ ਕੀਤੀ ਜਾ ਰਹੀ ਹੈ। ਜਿਸ ਤਹਿਤ ਸਥਾਨਕ ਪਾਵਰਕਾਮ ਦਫਤਰ ਵਿਖੇ ਸਾਰੇ ਕਰਮਚਾਰੀਆਂ ਦੀ ਕਰੋਨਾ ਜਾਂਚ ਦੇ ਨਮੂਨੇ ਲਏ ਗਏ ਹਨ। ਕਿਉਕਿ ਇਹ ਕਰਮਚਾਰੀ ਵੀ ਕਰੋਨਾ ਮਹਾਮਾਰੀ ਦੌਰਾਨ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਇਸ ਮਹਾਮਾਰੀ ਦੋਰਾਨ ਆਪਣੀ ਜਾਨ ਜ਼ੋਖਮ ਵਿੱਚ ਪਾ ਰਹੇ ਹਨ। ਇਸ ਮੋਕੇ ਪਾਵਰਕਾਮ ਦਫਤਰ ਦੇ ਐਸ ਡੀ ਓ, ਐਕਸੀਅਨ ਸਮੇਤ ਦਫਤਰ ਦੇ ਲਗਭਗ 100 ਤੋਂ ਵੱਧ ਵਿਅਕਤੀਆਂ ਦੇ ਨਮੂਨੇ ਲਏ ਗਏ ਹਨ। ਇਸ ਮੌਕੇ ਐਸ ਐਮ ਓ ਡਾ ਗੁਰਚੇਤਨ ਪ੍ਰਕਾਸ਼, ਜਗਤਾਰ ਸਿੰਘ, ਬਲਾਕ ਸੁਪਰਵਾਇਜ਼ਰ ਭੁਪਿੰਦਰ ਸਿੰਘ, ਸਵਿਦਰ ਕੋਰ, ਦਰਸ਼ਨ ਸਿੰਘ ਸਮੇਤ ਕਰੋਨਾ ਜਾਚ ਟੀਮ ਦੇ ਅਧਿਕਾਰੀ ਹਾਜਰ ਸਨ। 

LEAVE A REPLY

Please enter your comment!
Please enter your name here