
\ਮਾਨਸਾ 22 ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) :ਅੱਜ ਭਾਰਤੀ ਜਨਤਾ ਪਾਰਟੀ ਮੰਡਲ ਮਾਨਸਾ ਵਿਖੇ ਮੰਡਲ ਪ੍ਰਧਾਨ ਰੋਹਿਤ ਬਾਂਸਲ ਦੀ ਪ੍ਰਧਾਨਗੀ ਹੇਠ ਨਵਨਿਜੁਕਤ ਜਿਲ੍ਹਾ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਜੀ ਦਾ ਸਨਮਾਨ ਸਮਾਰੋਹ ਕਿੱਤਾ ਗਿਆ। ਇਸ ਮੌਕੇ ਰੋਹਿਤ ਬਾਂਸਲ ਵੱਲੋਂ ਜਿਲ੍ਹਾ ਪ੍ਰਧਾਨ ਜੀ ਨੂੰ ਵਿਸ਼ਵਾਸ਼ ਦਿੱਤਾ ਗਿਆ ਕਿ ਸਾਰੀ ਪਾਰਟੀ ਤਨ ਮਨ ਧਨ ਨਾਲ ਓਹਨਾ ਨਾਲ ਮੋਢੇ ਨਾਲ ਮੋਢਾ ਖੜੀ ਹੈ। ਇਸ ਮੌਕੇ ਸਾਬਕਾ ਜਿਲ੍ਹਾ ਪ੍ਰਧਾਨ ਸ਼੍ਰੀ ਮੱਖਣ ਲਾਲ ਵੱਲੋਂ ਨਵੇਂ ਜਿਲ੍ਹਾ ਪ੍ਰਧਾਨ ਜੀ ਦਾ ਸਵਾਗਤ ਕਰਦਿਆਂ ਓਹਨਾ ਨੂੰ ਵਧਾਈ ਦਿੱਤੀ ਗਈ ਅਤੇ ਪੁਰਾਨੀ ਸਾਰੀ ਟੀਮ ਦਾ ਧੰਨਵਾਦ ਕੀਤਾ ਗਿਆ।ਅੰਤ ਵਿੱਚ ਜਿਲ੍ਹਾ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਜੀ ਦੁਆਰਾ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਓਹਨਾ ਕਹਾ ਕਿ ਪਾਰਟੀ ਦੁਆਰਾ ਜੋ ਜਿੰਮੇਵਾਰੀ ਓਹਨਾ ਨੂੰ ਦਿੱਤੀ ਗਈ ਹੈ ਇਸ ਨੂੰ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਵਰਕਰਾ ਲਈ 24 ਘੰਟੇ ਹਾਜ਼ਰ ਹਨ। ਇਸ ਮੌਕੇ ਮਾਧੋ ਮੁਰਾਰੀ, ਅਮਰਜੀਤ ਸਿੰਘ, ਸੁਨੀਲ ਸ਼ਰਮਾ, ਵਿਨੋਦ ਕਾਲੀ, ਆਤਮਾ ਸਿੰਘ,ਪ੍ਰੇਮ ਜੋਗਾ,ਯਸ਼ਪਾਲ ਕਾਕਾ, ਅਜੈਬ ਸਿੰਘ ਹੋਡਲਾ, ਵਿਜੈ ਸ਼ਰਮਾ, ਪਵਨ ਜੈਨ, ਪਾਲ ਸਿੰਘ, ਅਮਨਦੀਪ ਸ਼ਰਮਾ, ਦਰਸ਼ਨ ਸਿੰਘ, ਜੀਵਨ ਜਿੰਦਲ, ਰਮਲ ਕੁਮਾਰ, ਵਿਨੋਦ ਕੁਮਾਰ, ਵਿਨੋਦ ਮੰਗੀ, ਰਮਨੀਕ ਗਰਗ, ਸੁਖਚੈਨ ਸਿੰਘ , ਸਮੀਰ ਛਾਬੜਾ, ਭੋਲਾ ਸਿੰਘ ਸੂਬੇਦਾਰ, ਦਰਸ਼ਨ ਸਿੰਘ ਦਰਸ਼ੀ, ਗੋਬਿੰਦ ਸ਼ਰਮਾ, ਗੁਰਵਿੰਦਰ ਸਿੰਘ, ਪ੍ਰੇਮ ਜੀ ਨੰਦਗੜ੍ਹ, ਕੁਲਦੀਪ ਸਰਪੰਚ, ਮੇਜਰ ਸਿੰਘ ਆਦਿ ਹਾਜ਼ਰ ਸਨ

