*ਪਾਮ ਸਟਰੀਟ ਤੇ ਪਏ ਟੋਇਆ ਨੂੰ ਭਰਨ ਲਈ ਸਮਾਜਸੇਵੀ ਧਰਮਪਾਲ ਆਏ ਅੱਗੇ*

0
65

ਬੁਢਲਾਡਾ 28 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ)ਮਹਿਤਾ ਅਮਨ) ਸਥਾਨਕ ਸ਼ਹਿਰ ਦੀ ਪਾਮ ਸਟਰੀਟ ਰੇਲਵੇ ਰੋਡ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੌੜਾਂ ਦੀ ਲਾਗਤ ਨਾਲ ਬਣੀ ਸੜਕ ਸਮੇਂ ਤੋਂ ਪਹਿਲਾ ਹੀ ਥਾਂ — ਥਾਂ ਤੋਂ ਟੁੱਟ ਗਈ ਹੈ ਅਤੇ ਖੱਡੇ ਪੈਦਾ ਹੋ ਗਏ ਹਨ। ਇਸ ਸੰਬੰਧੀ ਸ਼ਹਿਰ ਦੇ ਲੋਕਾਂ ਵੱਲੋਂ ਵਾਰ—ਵਾਰ ਨਗਰ ਕੌਂਸਲ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਸੰਬੰਧੀ ਇਲਾਕੇ ਦੇ ਸਮਾਜਸੇਵੀ ਇੰਦਰਾ ਗਾਂਧੀ ਕਾਲਜ ਦੇ ਫਾਊਂਡਰ ਮੈਂਬਰ ਧਰਮਪਾਲ ਸਿੰਗਲਾ ਨੇ ਇਸ ਰੋਡ ਤੇ ਪਏ ਟੋਇਆ ਦੀ ਮੁਰੰਮਤ ਕਰਨ ਦਾ ਫੈਂਸਲਾ ਕੀਤਾ ਗਿਆ ਹੈ। ਜਿਸ ਤਹਿਤ ਉਨ੍ਹਾਂ ਨੇ ਆਪਣੇ ਖਰਚੇ ਤੇ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। 

LEAVE A REPLY

Please enter your comment!
Please enter your name here