ਬੁਢਲਾਡਾ 14,ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ) : ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਪਾਣੀ ਵਾਲਾ ਰਿਕਸ਼ਾ ਸ਼ੁਰੂ।ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਵਿਸਾਖੀ ਦੇ ਸ਼ੁਭ ਮੌਕੇ ਕਿਸਾਨਾਂ ਅਤੇ ਰਾਹਗੀਰਾਂ ਲਈ ਚਲਦਾ ਫਿਰਦਾ ਪਾਣੀ ਵਾਲਾ ਰਿਕਸ਼ਾ ਸ਼ੁਰੂ ਕੀਤਾ ਗਿਆ। ਸੰਸਥਾ ਆਗੂ ਕੁਲਦੀਪ ਸਿੰਘ ਅਨੇਜਾ ਅਤੇ ਚਰਨਜੀਤ ਸਿੰਘ ਲੇਖਾਕਾਰ ਨੇ ਦਸਿਆ ਕਿ ਸੰਸਥਾ ਵਲੋਂ ਹਰ ਸਾਲ ਗਰਮੀਆਂ ਵਿੱਚ ਪਾਣੀ ਦਾ ਚਲਦਾ ਫਿਰਦਾ ਰਿਕਸ਼ਾ ਸਾਰੇ ਸ਼ਹਿਰ ਵਿੱਚ ਪਾਣੀ ਦੀ ਸੇਵਾ ਕਰਦਾ ਹੈ। ਬੱਚਿਆਂ ਨੂੰ ਛੁੱਟੀ ਮੌਕੇ ਦੋ ਵਜੇ ਲੜਕੀਆਂ ਦੇ ਸਕੂਲ ਅੱਗੇ ਆ ਜਾਂਦਾ ਹੈ। ਸੰਸਥਾ ਆਗੂ ਕੁਲਵਿੰਦਰ ਸਿੰਘ ਅਤੇ ਸ਼ਿਵ ਮਿਤਲ ਨੇ ਦਸਿਆ ਕਿ ਸ਼ਹਿਰ ਵਿੱਚ ਕਈ ਥਾਵਾਂ ਤੇ ਟੈਂਕੀਆਂ ਰੱਖ ਕੇ ਅਤੇ ਹਸਪਤਾਲ ਵਾਟਰ ਕੂਲਰ ਆਰ ਓ ਰਾਹੀਂ ਵੀ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਛੇਤੀ ਹੀ ਕੁਝ ਟੈਂਕੀਆਂ ਹੋਰ ਵੀ ਰੱਖੀਆਂ ਜਾ ਰਹੀਆਂ ਹਨ। ਕਾਫ਼ੀ ਦਾਨੀ ਸੱਜਣ ਪਾਣੀ ਕੈਂਪਰਾਂ ਅਤੇ ਬਰਫ਼ ਦੀ ਸੇਵਾ ਵੀ ਕਰ ਰਹੇ ਹਨ। ਮਾਸਟਰ ਕੁਲਵੰਤ ਸਿੰਘ ਨੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।ਇਸ ਮੌਕੇ ਉਪਰੋਕਤ ਤੋਂ ਇਲਾਵਾ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਡਾਕਟਰ ਕਪਲਾਸ ਗਰਗ, ਡਾਕਟਰ ਬਲਦੇਵ ਕੱਕੜ, ਚੇਅਰਮੈਨ ਖੇਮ ਜਟਾਨਾ, ਟਿੰਕੂ ਪੰਜਾਬ, ਫੂਡ ਸਪਲਾਈ ਇੰਸਪੈਕਟਰ ਜਸਵੀਰ ਸਿੰਘ ਅਤੇ ਗਗਨਪ੍ਰੀਤ ਸਿੰਘ, ਜਸਵੀਰ ਜਿਉਲਰਜ, ਡਾਕਟਰ ਬਲਵਿੰਦਰ ਸਿੰਘ, ਗੁਰਤੇਜ ਸਿੰਘ ਕੈਂਥ, ਮਿਸਤਰੀ ਜਰਨੈਲ ਸਿੰਘ, ਡਾਕਟਰ ਪ੍ਰੇਮ ਸਾਗਰ, ਨਰੇਸ਼ ਕੁਮਾਰ ਬੰਸੀ, ਡਾਕਟਰ ਪ੍ਰਾਸ਼ਰ, ਸੰਤੋਖ ਸਿੰਘ,ਸੋਹਣ ਸਿੰਘ, ਹਿੱਤ ਅਭਿਲਾਸ਼ੀ,ਲੱਕੀ ਸਟੂਡੀਓ,ਨਥਾ ਸਿੰਘ, ਜਸ਼ਨ ਆਦਿ ਹਾਜ਼ਰ ਸਨਸ