*ਪਾਣੀ ਦੀ ਸਾਂਭ ਸੰਭਾਲ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਯੂਥ ਕਲੱਬਾਂ ਦੇ ਸਹਿਯੋਗ ਚਲਾਈ ਜਾਵੇਗੀ ਮੁਹਿੰਮ— ਡੀ.ਸੀ.ਬਰਨਾਲਾ*

0
25


ਬਰਨਾਲਾ 17,ਅਗਸਤ (ਸਾਰਾ ਯਹਾਂ ,ਬੀਰਬਲ ਧਾਲੀਵਾਲ ) ਪਾਣੀ ਦੀ ਸਾਂਭ ਸੰਭਾਲ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਯੂਥ ਕਲੱਬਾਂ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜਿਸ ਗੱਲ ਦਾ ਪ੍ਰਗਟਾਵਾ ਸ੍ਰੀ ਤੇਜ ਪ੍ਰਤਾਪ ਸਿੰਘ ਫੁਲਕਾ ਡਿਪਟੀ ਕਮਿਸ਼ਨਰ ਬਰਨਾਲਾ ਨੇ ਨਹਿਰੂ ਯੁਵਾ ਕੇਂਦਰ ਬਰਨਾਲਾ  ਨਾਲ ਸੰਬੰਧਿਤ ਜਿਲਾ ਸਲਾਹਕਾਰ ਕਂੌਸਲ ਯੂਥ ਪ੍ਰੋਗਰਾਮ ਦੀ ਮੀਟਿੰਗ ਦੌਰਾਨ ਕੀਤਾ।ਇਸ ਮੌਕੇ ਉਹਨਾਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੀ ਕਾਰਜ ਯੋਜਨਾ ਜਾਰੀ ਕਰਦਿਆਂ  ਕਿਹਾ ਕਿ ਨੌਜਵਾਨਾ ਨੂੰ ਨਸ਼ਿਆ ਤੋ ਦੂਰ ਰੱਖਣ ਅਤੇ ਫਿੱਟ ਇੰਡੀਆਂ ਮੁਹਿੰਮ ਦਾ ਹਿੱਸਾ ਬਨਾਉਣ ਲਈ ਖੇਡ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋ ਸਾਝੇਂ ਤੌਰ ਤੇ ਜਿਲਾ ਪੱਧਰ ਦਾ ਖੇਡ ਮੇਲਾ ਕਰਵਾਇਆ ਜਾਵੇਗਾ।ਸ੍ਰੀ ਫੁੁੱਲਕਾ ਨੇ ਇਹ ਵੀ ਕਿਹਾ ਕਿ ਯੂਥ ਕਲੱਬਾਂ ਅਤੇ ਨਹਿਰੂ ਯੁਵਾ ਕਂੇਦਰ ਦੇ ਵੰਲਟੀਅਰ ਵੱੱੱਲੋ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੋਕਾ ਨੂੰ ਵੱਖ-ਵੱਖ ਸਕੀਮਾ ਅਤੇ ਸਮਾਜਿਕ ਬੁਰਾਇਆ ਪ੍ਰਤੀ ਜਾਗਰੂਕ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਮੁਹਿੰਮ ਸੁਰੂ ਕੀਤੀ  ਜਾਵੇਗੀ।ਡੀ.ਸੀ.ਬਰਨਾਲਾ ਨੇ ਨਹਿਰੂ ਯੂਵਾ ਕੇਂਦਰ ਬਰਨਾਲਾ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੋਰੋਨਾ ਸਬੰਧੀ ਚੱਲ ਰਹੀ ਜਾਗਰੂਕਤਾ ਮੁਹਿੰਮ ਨੂੰ ਇਸ ਤਰਾ ਜਾਰੀ ਰੱਖਿਆਂ ਜਾਵੇਗਾ ਅਤੇ ਕੈਚ ਦੀ ਰੇਨ ਵੈਨ ਇੱਟ ਫਾਲ ਵੇਅਰ ਇਟ ਫਾਲ ਸਬੰਧੀ ਮੀਹ ਦੇ ਪਾਣੀ ਨੂੰ ਬਚਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ।
 ਇਸ ਤੋ ਪਹਿਲਾ ਮੀਟਿੰਗ ਵਿੱਚ ਜਾਣਕਾਰੀ ਦਿਦਿੰਆਂ ਜਿਲਾਂ ਯੂਥ ਅਫਸਰ ਮਿਸਜ ੳਮਕਾਰ ਸਵਾਮੀ ਨੇ ਕਿਹਾ ਕਿ 2021 -22 ਦੀ ਕਾਰਜ ਯੋਜਨਾ ਅਨੁਸਾਰ ਫਿੱਟ ਇੰਡੀਆ ਮੁਹਿੰਮ ਤਹਿਤ 20 ਯੂਥ ਕਲੱਬਾਂ ਨੂੰ ਖੇਡ ਕਿੱਟਾਂ ਅਤੇ 2 ਬਲਾਕ ਪੱਧਰ ਦੇ ਖੇਡ ਮੇਲੇ ਕਰਵਾਏ ਜਾਣਗੇ। ਇਸ ਤੋ ਇਲਾਵਾ ਨੋਜਵਾਨਾ ਨੂੰ ਕਿੱਤਾ ਮੁੱਖੀ ਟ੍ਰੇਨਿੰਗ ਦੇਣ ਲਈ ਤਿੰਨ ਸਿਲਾਈ ਸੈਟਰ ਚਲਾਏ ਜਾਣਗੇ । ਮਿਸਜ ਸਵਾਮੀ ਨੇ ਕਿਹਾ ਕਿ ਨੌਜਵਾਨਾ ਵਿੱਚ ਦੇਸ਼ ਭਗਤੀ ਦੀ ਭਾਵਨਾ  ਪੈਦਾ ਕਰਨ ਹਿੱਤ ਜਿਲਾ, ਰਾਜ ਅਤੇ ਕੌਮੀ ਪੱਧਰ ਦੇ ਭਾਸ਼ਣ ਮੁਕਾਬਲੇ ਕਰਵਾਏ ਜਾਣ
ਮੀਟਿੰਗ ਵਿੱਚ ਹੋਰ ਜਾਣਕਾਰੀ ਸਾਝੀ ਕਰਿਦਆਂ ਨਹਿਰੂ ਯੁਵਾ ਕੇਂਦਰ ਬਰਨਾਲਾ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਡਾ. ਸੰਦੀਪ ਘੰਡ ਨੇ ਦੱਸਿਆ ਕਿ ਯੂਥ ਕਲੱਬਾਂ ਨੂੰ ਗੀਤੀਸੀਲ ਕਰਨ ਅਤੇ ਉਹਨਾ ਦੀ ਮੈਂਬਰਸਿਪ ਵਿੱਚ ਵਾਧਾ ਕਰਨ ਲਈ ਯੁਵਾ ਕਲੱਬ ਵਿਕਾਸ ਪ੍ਰੋਗਰਾਮ ਵਿੱਚ ਬਲਾਕ ਪੱਧਰ ਦੇ ਪੋ੍ਰਗਰਾਮ ਕਰਵਾਏ ਜਾਣਗੇ।ਸ਼੍ਰੀ ਘੰਡ ਨੇ ਕਿਹਾ ਕਿ ਸਵੱਛਤਾ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਕਲੀਨ ਵਿਲੇਜ ਗਰੀਨ ਵਿਲੇਜ ਸਬੰਧੀ  ਨੌਜਵਾਨਾ ਦੀ ਟੇ੍ਰਨਿੰਗ ਕਰਵਾਈ ਜਾਵੇਗੀ। ਉਹਨਾ ਨੇ ਇਹ ਵੀ ਕਿਹਾ ਕਿ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋ ਜਿਲੇ ਵਿੱਚ ਵਧੀਆ ਕੰਮ ਕਰਨ ਵਾਲੀ ਯੂਥ ਕਲੱਬ ਨੂੰ ਜਿਲਾ ਕਲੱਬ ਅਵਾਰਡ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਜਗਤਾਰ ਸਿੰਘ ਸਿਧੂ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਬਰਨਾਲਾ,ਜਸਵੀਰ ਸਿੰਘ ਅੋਲਖ ਸਿਵਲ ਸਰਜਨ ਬਰਨਾਲਾ,ਪਿਊਸ਼ ਕੁਮਾਰ ਲੀਡ ਬੈਂਕ ਬਰਨਾਲਾ ਸਵਰਨ ਸਿੰਘ ਸਕੱਤਰ ਰੈਡ ਕਰਾਸ ਸੁਸਾਇਟੀ,ਪੁਨੀਤ ਸ਼ਰਮਾਂ ਨੁਮਾਇੰਦਾ ਪੇਡੂਂ ਵਿਕਾਸ ਏਜੰਸੀ,ਗੁਵਿੰਦਰ ਕੌਰ ਖੇਡ ਵਿਭਾਗ ਬਰਨਾਲਾ ਆਦਿ ਨੇ ਸ਼ਮੂਲੀਅਤ ਕੀਤੀ।

ਫੋਟੋ: ਮੀਟਿੰਗ ਦੀ ਪ੍ਰਧਾਨਗੀ ਅਤੇ ਕਾਰਜ ਯੋਜਨਾ ਜਾਰੀ ਕਰਦੇ ਹੋਏ ਡੀਸੀ ਬਰਨਾਲਾ.

LEAVE A REPLY

Please enter your comment!
Please enter your name here