ਮਾਨਸਾ . (ਸਾਰਾ ਯਹਾਂ/ ਮੁੱਖ ਸੰਪਾਦਕ ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਅਜਾਦੀ ਦੇ 75ਵੇਂ ਅਮ੍ਰਿਤਮਹਾਉਤਸਵ ਨੂੰ ਸਮਰਪਿਤ ਜਲ ਸ਼ਕਤੀ ਮੰਤਰਾਲਾ ਭਾਰਤ ਸਰਕਾਰ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੀਆਂ ਹਦਾਇੰਤਾਂ ਅੁਨਸਾਰ ਪਾਣੀ ਦੀ ਸਹੀ ਵਰਤੋਂ ਅਤੇ ਮੀਂਹ ਦੇ ਪਾਣੀ ਦੀ ਬੱਚਤ ਕਰਨ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।ਇਹ ਜਾਣਕਾਰੀ ਸਰਬਜੀਤ ਸਿੰਘ ਜਿਲ੍ਹਾ ਯੂਥ ਅਫਸਰ ਨਹਿਰੂ ਯੁਵਾ ਕੇਦਰ ਮਾਨਸਾ ਨੇ ਵਲੰਟੀਅਰਜ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।ਉਹਨਾਂ ਇਸ ਮੋਕੇ ਸਮੂਹ ਵਲੰਟੀਅਰਜ ਨੂੰ ਪਾਣੀ ਦੀ ਬੱਚਤ ਕਰਨ ਸਬੰਧੀ ਸਹੁੰ ਵੀ ਚੁਕਾਈ।
ਮੀਟਿੰਗ ਬਾਰੇ ਜਾਣਕਾਰੀ ਦਿਦਿੰਆਂ ਉਹਨਾਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਮੂਹ ਵਲੰਟੀਅਰਜ ਪਿੰਡਾਂ ਵਿੱਚ ਜਾਕੇ ਪਿੰਡਾਂ ਦੀਆਂ ਸਾਝੀਆਂ ਥਾਵਾਂ ਤੇ ਪਾਣੀ ਦੀ ਕਮੀ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਬਾਰੇ ਲੋਕਾਂ ਨੂੰ ਜਾਗਰੁਕ ਕਰ ਰਹੇ ਹਨ।ਉਹਨਾਂ ਕਿਹਾ ਕਿ ਆੳਣ ਵਾਲੇ ਮੀਹ ਦੇ ਦਿੰਨਾਂ ਵਿੱਚ ਲੋਕਾਂ ਨੂੰ ਘਰਾਂ ਅਤੇ ਪਿੰਡ ਦੀਆਂ ਹੋਰ ਸਾਝੀਆਂ ਥਾਵਾਂ ਮੀਂਹ ਦਾ ਪਾਣੀ ਧਰਤੀ ਵਿੱਚ ਭੇਜ ਕੇ ਰੀਚਾਰਜ ਕਰਨ ਲਈੋ ਸੋਕਪਿੱਟ ਬਣਾਉਣ ਲਈ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਉਹਨਾਂ ਵਲੰਟੀਅਰਜ ਨੂੰ ਅਪੀਲ ਕੀਤੀ ਕਿ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਮਗਨਰੇਗਾ ਸਕੀਮ ਹੇਠ ਯੂਥ ਕਲੱਬਾਂ ਨੂੰ ਮੁੱਫਤ ਪੌਦੇ ਦਿੱਤੇ ਜਾ ਰਹੇ ਹਨ ਜਿਸ ਲਈ ਹਰ ਵਿਅਕਤੀ ਨੂੰ ਘੱਟ ਤੋਂ ਘੱਟ ਦੋ ਰੁੱਖ ਲਾਕੇ ਉਸ ਦੇ ਰੱਖ ਰਖਾਵ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ।
ਮੀਟਿੰਗ ਸਬੰਧੀ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਅੰਤਰ-ਰਾਸ਼ਟਰੀ ਯੋਗ ਦਿਵਸ ਖਾਲਸਾ ਸਕੂਲ ਦੇ ਖੇਡ ਮੇਦਾਨ ਵਿੱਚ ਮਿੱਤੀ 21 ਜੂਨ ਨੂੰ ਮਨਾਇਆ ਜਾ ਰਿਹਾ ਹੈ।
ਪਤੰਜਲੀ ਯੋਗ ਪੀਠ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਇਸ ਯੋਗਾ ਦਿਵਸ ਵਿੱਚ ਸ਼ਹਿਰ ਵਾਸੀਆਂ ਤੋ ਇਲਾਵਾ ਯੂਥ ਕਲੱਬਾਂ ਦੇ ਵਲੰਟੀਅਰਜ ਵੀ ਭਾਗ ਲੇਣਗੇ। ਅਜਾਦੀ ਦੇ 75ਵੇਂ ਅਮ੍ਰਿਤ ਮਹਾਉਤਸਵ ਨੂੰ ਸਮਰਿਪਤ ਅੰਤਰ-ਰਾਸ਼ਟਰੀ ਯੋਗ ਦਿਵਸ ਤੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਯੋਗ ਗੁਰੁ ਬਾਬੂ ਦੀਪ ਚੰਦ ਅਤੇ ਯੋਗ ਗੁਰੁ ਅਜੇ ਕੁਮਾਰ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ।
ਪਤੰਜਲੀ ਯੋਗ ਪੀਠ ਦੇ ਯੋਗ ਗੁਰੁ ਅਜੇ ਕੁਮਾਰ ਨੇ ਦੱਸਿਆ ਕਿ ਅੰਤਰ-ਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਵੀ ਰੋਜਾਨਾ ਖਾਲਸਾ ਸਕੂਲ ਵਿੱਚ ਯੋਗ ਕਲਾਸ ਚਲ ਰਹੀ ਹੈ ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਹਰ ਵਿਅਕਤੀ ਲਈ ਦਾਖਲਾ ਬਿਲਕੁਲ ਫਰੀ ਹੈ ਕੋਈ ਵੀ ਵਿਅਕਤੀ ਇਸ ਵਿੱਚ ਭਾਗ ਲੇਕੇ ਫਾਇਦਾ ਲੇ ਸਕਦਾ ਹੈ।ਉਹਨਾਂ ਕਿਹਾ ਕਿ ਯੋਗ ਨਾਲ ਨਾਂ ਕੇਵਲ ਸਰੀਰਕ ਤੰਦਰੁਸਤੀ ਮਿਲਦੀ ਹੈ ਬਲਕਿ ਇਸ ਨਾਲ ਮਾਨਿਸਕ ਤੋਰ ਤੇ ਵੀ ਸਤੰਸ਼ੁਟੀ ਮਿਲਦੀ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਨੋਜ ਕੁਮਾਰ ਛਾਪਿਆਂਵਾਲੀ,ਜੋਨੀ ਕੁਮਾਰ ਮਾਨਸਾ,ਬੇਅੰਤ ਕੌਰ,ਕਰਮਜੀਤ ਕੌਰ,ਗੁਰਪ੍ਰੀਤ ਕੌਰ ਅਕਲੀਆਂ,ਗੁਰਪ੍ਰੀਤ ਸਿੰਘ ਨੰਦਗੜ,ਮਨਪ੍ਰੀਤ ਕੌਰ ਆਹਲੂਪੁਰ,ਮੰਜੂ ਰਾਣੀ ਸਰਦੂਲਗੜ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਕੁਲਦੀਪ ਸਿੰਘ ਮਾਨਸਾ ਅਤੇ ਕਰਮਜੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ।