
ਅੰਮ੍ਰਿਤਸਰ, 17 ਮਈ ( (ਸਾਰਾ ਯਹਾ )- ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਨੂੰ 30 ਸਾਲ ਤੋਂ ਘੱਟ ਉਮਰ ਦੇ ਦੁਨੀਆ ਦੇ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ। 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਬ੍ਰਿਟੇਨ ਸਥਿਤ ਇਕ ਸੰਸਥਾ ਵੱਲੋਂ ਬਣਾਈ ਗਈ ਹੈ। ਧਿਆਨ ਯੋਗ ਹੈ ਕਿ ਦ ਸਿੱਖ ਗਰੁੱਪ ਨਾਂਅ ਦੀ ਇਸ ਸੰਸਥਾ ਨੇ ਪਾਕਿਸਤਾਨ ਦੀ 25 ਸਾਲਾ ਮਨਮੀਤ ਕੌਰ ਨੂੰ ਸੂਚੀ ‘ਚ ਸ਼ਾਮਲ ਕਰਦੇ ਹੋਏ ਉਨ੍ਹਾਂ ਨੂੰ ਇਕ ਪੁਰਸਕਾਰ ਦੇਣ ਦਾ ਵੀ ਐਲਾਨ ਕੀਤਾ ਹੈ।
