
ਅਟਾਰੀ: ਲੌਕਡਾਊਨ ਦੇ ਕਾਰਨ ਪਾਕਿਸਤਾਨ ਦੇ ਵਿੱਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਅੱਜ ਵੀ ਜਾਰੀ ਰਹੀ।ਜ਼ਿਕਰਯੋਗ ਹੈ ਕਿ ਕੱਲ੍ਹ 250 ਨਾਗਰਿਕ ਪਾਕਿਸਤਾਨ ਤੋਂ ਆਉਣ ਦੀ ਬਜਾਏ 204 ਨਾਗਰਿਕ ਹੀ ਭਾਰਤ ਪਰਤੇ ਸਨ।

ਇਸ ਲਈ ਅੱਜ 250 ਅਤੇ ਕੱਲ੍ਹ ਦੇ ਬਾਕੀ 46 ਨਾਗਰਿਕਾਂ ਸਮੇਤ ਕੁੱਲ 296 ਭਾਰਤੀਆਂ ਦੀ ਅੱਜ ਵਤਨ ਵਾਪਸੀ ਹੋਈ।ਭਾਰਤ ਆਉਣ ਵਾਲੇ ਜੰਮੂ ਕਸ਼ਮੀਰ ਦੇ ਵਾਸੀਆਂ ਨੂੰ ਉਨ੍ਹਾਂ ਦੇ ਸੂਬੇ ਉਥੋਂ ਆਈਆਂ ਵਿਸ਼ੇਸ਼ ਬੱਸਾਂ ਰਾਹੀਂ ਭੇਜਿਆ ਜਾਵੇਗਾ ਜਿੱਥੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ। ਪਰ ਮਹਾਰਾਸ਼ਟਰ ਅਤੇ ਗੁਜਰਾਤ ਦੇ ਨਾਗਰਿਕਾਂ ਨੂੰ ਅੰਮ੍ਰਿਤਸਰ ‘ਚ ਹੀ ਕੁਆਰੰਟੀਨ ਕੀਤਾ ਜਾਵੇਗਾ।
