*ਪਾਕਿਸਤਾਨ ‘ਚ ਕਸ਼ਮੀਰ ਲਈ ਬਣ ਰਹੀ ਵੱਡੀ ਸਾਜ਼ਿਸ਼, ਤਾਲਿਬਾਨ ਕਰ ਸਕਦੈ ਮਦਦ, ਖੁਫੀਆਂ ਏਜੰਸੀਆਂ ਵੱਲੋਂ ਅਲਰਟ*

0
42

ਨਵੀਂ ਦਿੱਲੀ 31,ਅਗਸਤ (ਸਾਰਾ ਯਹਾਂ ਬਿਊਰੋ ਰਿਪੋਰਟ) : ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀ ਕਸ਼ਮੀਰ ਘਾਟੀ ਵਿੱਚ ਕੁਝ ਵੱਡਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਭਾਰਤੀ ਖੁਫੀਆ ਏਜੰਸੀਆਂ ਨੇ ਇਸ ਬਾਰੇ ਇੱਕ ਨਹੀਂ ਬਲਕਿ 10 ਅਲਰਟ ਜਾਰੀ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਅੱਤਵਾਦੀ ਇਸ ਲਈ ਤਾਲਿਬਾਨ ਦਾ ਸਮਰਥਨ ਵੀ ਲੈ ਸਕਦੇ ਹਨ। ਦੱਸ ਦੇਈਏ ਕਿ ਤਾਲਿਬਾਨ ਨੇ 15 ਅਗਸਤ ਨੂੰ ਕਾਬੁਲ ਉੱਤੇ ਕਬਜ਼ਾ ਕਰ ਲਿਆ ਸੀ। ਪਾਕਿਸਤਾਨ ਉਦੋਂ ਤੋਂ ਕਹਿ ਰਿਹਾ ਹੈ ਕਿ ਕਸ਼ਮੀਰ ਮਿਸ਼ਨ ਵਿੱਚ ਤਾਲਿਬਾਨ ਵੀ ਉਸ ਦਾ ਸਾਥ ਦੇਵੇਗਾ।

ਸੀਨੀਅਰ ਅਧਿਕਾਰੀਆਂ ਅਨੁਸਾਰ, ਜੰਮੂ ਤੇ ਕਸ਼ਮੀਰ ਵਿੱਚ ਖੁਫੀਆ ਏਜੰਸੀਆਂ ਨੂੰ ਪਤਾ ਲੱਗਿਆ ਹੈ ਕਿ ਤਾਲਿਬਾਨ ਵੱਲੋਂ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਗੁਲਾਮ ਕਸ਼ਮੀਰ ਵਿੱਚ ਅੱਤਵਾਦੀਆਂ ਦੀ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ। ਇਸ ਅਨੁਸਾਰ ਇਹ ਪਤਾ ਲੱਗਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਬਹੁਤ ਸਾਰੇ ਅੱਤਵਾਦੀ ਸਰਹੱਦ ਪਾਰ ਕਰਕੇ ਭਾਰਤ ਦੇ ਜੰਮੂ-ਕਸ਼ਮੀਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਲਗਪਗ 15 ਦਿਨਾਂ ਅੰਦਰ, ਖੁਫੀਆ ਏਜੰਸੀਆਂ ਨੇ 10 ਅਲਰਟ ਜਾਰੀ ਕੀਤੇ ਹਨ। ਇਹ ਅਲਰਟ ਉਨ੍ਹਾਂ ਸ਼ੱਕੀਆਂ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਹਨ ਜੋ ਸਰਹੱਦ ਉੱਤੇ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਖੁਫੀਆ ਏਜੰਸੀਆਂ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਦਾ ਟਿਕਾਣਾ ਬਦਲ ਗਿਆ ਹੈ। ਸੁਰੱਖਿਆ ਏਜੰਸੀਆਂ ਨੂੰ ਗ੍ਰੇਨੇਡ ਹਮਲਿਆਂ, ਉੱਚ ਮੁੱਲ ਦੇ ਟੀਚਿਆਂ ਭਾਵ ਮਹੱਤਵਪੂਰਨ ਟਿਕਾਣਿਆਂ ‘ਤੇ ਹਮਲੇ, ਸੁਰੱਖਿਆ ਬਲਾਂ’ ਤੇ ਹਮਲੇ ਤੇ ਜਨਤਕ ਥਾਵਾਂ ‘ਤੇ ਆਈਈਡੀ ਧਮਾਕਿਆਂ ਦੇ ਵਿਰੁੱਧ ਵੀ ਚਿਤਾਵਨੀ ਦਿੱਤੀ ਗਈ ਹੈ।

ਇੱਕ ਚਿਤਾਵਨੀ ਵਿੱਚ ਕਿਹਾ ਗਿਆ ਹੈ ਕਿ ਪੰਜ ਅੱਤਵਾਦੀਆਂ ਦਾ ਇੱਕ ਸਮੂਹ ਗੁਲਾਮ ਕਸ਼ਮੀਰ ਦੇ ਜਾਂਡਰੋਟ ਦੇ ਰਸਤੇ ਪੁੰਛ ਦੇ ਮੇਂਢਰ ਖੇਤਰ ਵਿੱਚ ਘੁਸਪੈਠ ਕਰ ਸਕਦਾ ਹੈ। ਇਹ ਸਾਰੇ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਹਨ। ਖੁਫੀਆ ਏਜੰਸੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਅੱਤਵਾਦੀਆਂ ਦੀ ਸਰਗਰਮੀ ਵੀ ਵਧੀ ਹੈ। ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਗਏ ਵੀਡੀਓ ‘ਚ ਵਾਦੀ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖੁਫੀਆ ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਜਿਹੇ ਵੀਡਿਓਜ਼ ‘ਤੇ ਨੇੜਿਓ ਨਜ਼ਰ ਰੱਖ ਰਹੇ ਹਨ।

ਖੂਫੀਆ ਏਜੰਸੀ ਨੂੰ ਕੰਧਾਰ ਵਿੱਚ ਤਾਲਿਬਾਨ ਤੇ ਜੈਸ਼-ਏ-ਮੁਹੰਮਦ ਦੇ ਨੇਤਾਵਾਂ ਦੇ ਵਿੱਚ ਮੁਲਾਕਾਤ ਦੀ ਜਾਣਕਾਰੀ ਵੀ ਮਿਲੀ ਹੈ। ਇਹ ਮੀਟਿੰਗ ਸਿਰਫ ਅਗਸਤ ਦੇ ਤੀਜੇ ਹਫਤੇ ਵਿੱਚ ਹੋਈ ਸੀ। ਇਸ ਦੇ ਨਾਲ ਹੀ ਪਾਕਿਸਤਾਨ ਦੇ ਸਿਆਸੀ ਗਲਿਆਰਿਆਂ ਵਿੱਚ ਇਸ ਬਾਰੇ ਗੱਲਬਾਤ ਵੀ ਹੋਈ ਹੈ।

LEAVE A REPLY

Please enter your comment!
Please enter your name here