ਮਾਨਸਾ 19 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਇਹ ਜਾਣਕਾਰੀ ਦਿੰਦਿਆਂ ਸਕੱਤਰ ਸੰਜੀਵ ਪਿੰਕਾ ਨੇ ਦੱਸਿਆ ਕਿ ਟਰੱਸਟ ਵੱਲੋਂ ਮਾਨਸਾ ਦੇ ਰਾਮ ਨਾਟਕ ਕਲੱਬ ਵਾਲੀ ਦਾਨਾ ਮੰਡੀ ਵਿਖੇ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਦਾ “ਪਾਂਚ ਸ਼ਾਮ ਕਨ੍ਹਈਆ ਕੇ ਨਾਮ” ਸਤਿਸੰਗ ਦਾ ਆਯੋਜਨ ਸ਼੍ਰੀ ਮਾਤਾ ਚਿੰਤਪੁਰਨੀ ਮੰਦਰ ਵਿਖੇ ਮੱਥਾ ਟੇਕਣ ਉਪਰੰਤ ਸ਼ੁਰੂ ਕੀਤਾ ਅਤੇ ਇਸਦੇ ਸਫਲ ਆਯੋਜਨ ਤੋਂ ਬਾਅਦ ਸਵਾਮੀ ਜੀ ਦੀ ਛਤਰ ਛਾਇਆ ਹੇਠ ਸ਼੍ਰੀ ਸਾਲਾਸਰ ਧਾਮ ਵਿਖੇ ਸ਼੍ਰੀ ਬਾਲਾਜੀ ਦੇ ਨਤਮਸਤਕ ਹੋ ਕੇ ਧੰਨਵਾਦ ਕੀਤਾ।
ਇਸ ਮੌਕੇ ਬੋਲਦਿਆਂ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਨੇ ਕਿਹਾ ਕਿ ਮਾਨਸਾ ਦੇ ਲੋਕਾਂ ਦਾ ਸਨਾਤਨ ਧਰਮ ਪ੍ਰਤੀ ਸਤਿਕਾਰ ਦੇਖ ਮਨ ਗਦਗਦ ਹੋ ਗਿਆ ਹਰੇਕ ਉਮਰ ਦੇ ਲੋਕਾਂ ਨੇ ਬੜੇ ਹੀ ਧਿਆਨ ਨਾਲ ਸਤਿਸੰਗ ਸੁਣਿਆ ਹੈ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਲਈ ਉਨ੍ਹਾਂ ਨੂੰ ਪੜਾਈ ਦੇ ਨਾਲ ਨਾਲ ਧਾਰਮਿਕ ਗ੍ਰੰਥਾਂ ਦੀ ਪੜ੍ਹਾਈ ਵੀ ਕਰਵਾਉਣੀ ਚਾਹੀਦੀ ਹੈ ਤਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿ ਸਕਣ। ਉਹਨਾਂ ਟਰੱਸਟ ਦੇ ਮੈਂਬਰਾਂ ਨੂੰ ਸਤਿਸੰਗ ਦੇ ਸਫਲ ਆਯੋਜਨ ਦੀ ਵਧਾਈ ਦਿੰਦਿਆਂ ਕਿਹਾ ਟਰੱਸਟ ਵੱਲੋਂ ਕੀਰਤਨ ਦੀ ਲੜੀ ਸ਼ੁਰੂ ਕੀਤੀ ਜਾਵੇ ਤਾਂ ਕਿ ਮਾਨਸਾ ਦੇ ਲੋਕ ਧਰਮ ਦੇ ਕੰਮਾਂ ਨਾਲ ਜੁੜ ਸਕਣ।
ਟਰੱਸਟ ਦੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾਂ ਨੇ ਸ਼੍ਰੀ ਬਾਲਾ ਜੀ ਦੇ ਨਤਮਸਤਕ ਹੁੰਦਿਆਂ ਅਰਦਾਸ ਕੀਤੀ ਕਿ ਹੇ ਪ੍ਰਮਾਤਮਾਂ ਟਰੱਸਟ ਨੂੰ ਤਾਕਤ ਬਖ਼ਸ਼ੀ ਕਿ ਅੱਗੇ ਤੋਂ ਵੀ ਅਜਿਹੇ ਧਾਰਮਿਕ ਕੰਮਾਂ ਦੇ ਆਯੋਜਨ ਕੀਤੇ ਜਾਂਦੇ ਰਹਿਣ।
ਇਸ ਮੌਕੇ ਸਰਪ੍ਰਸਤ ਆਨੰਦ ਪ੍ਰਕਾਸ਼,ਖਜਾਨਚੀ ਈਸ਼ਵਰ ਗੋਇਲ, ਰਾਜ ਸਿੰਗਲਾ, ਅਸ਼ਵਨੀ ਜਿੰਦਲ,ਕੇ.ਸੀ.ਬਾਂਸਲ,ਰਾਜ ਝੁਨੀਰ, ਮਾਸਟਰ ਸਤੀਸ਼ ਗਰਗ ਪਰਿਵਾਰਕ ਮੈਂਬਰਾਂ ਸਮੇਤ ਹਾਜ਼ਰ ਸਨ।