ਮਾਨਸਾ 19 ਫ਼ਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) ਪਿੰਡ ਰੱਲਾ ਵਿਖੇ ਬਾਬਾ ਜੋਗੀ ਪੀਰ ਸਟੇਡੀਅਮ ਵਿਖੇ ਪਹਿਲੇ ਕਾਸਕੋ ਕ੍ਰਿਕੇਟ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ।ਇਸ ਟੂਰਨਾਮੈਂਟ ਦਾ ਉਦਘਾਟਨ ਐਡਵੋਕੇਟ ਕੇਸਰ ਸਿੰਘ ਧਲੇਵਾਂ ਨੇ ਕੀਤਾ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਾ ਛੱਡ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।ਖੇਡਾਂ ਹੀ ਇੱਕ ਅਜਿਹਾ ਸਾਧਨ ਹਨ ਜਿਸਦੇ ਨਾਲ ਨੌਜਵਾਨ ਪੀੜ੍ਹੀ ਇਸ ਦਲਦਲ ਤੋਂ ਬਾਹਰ ਨਿਕਲ ਕੇ ਆਪਣੀ ਮੰਜਿਲ ਦੇ ਵੱਲ ਵੱਧ ਸਕਦੀ ਹੈ। ਪੇਂਡੂ ਖੇਡ ਮੇਲੇ ਨੋਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਇੱਕ ਵਧੀਆ ਉਪਰਾਲਾ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੂ ਘਰਾਗਣਾ, ਗੁਰਵਿੰਦਰ ਸਿੰਘ ਚਹਿਲ ਮੁੱਖ ਪ੍ਰਬੰਧਕ ਖੇਡ ਮੇਲਾ,ਜਸਪ੍ਰੀਤ ਸਿੰਘ,ਚੰਨੂ ਖੱਤਰੀ,ਰਵੀ ਰੰਗੀਲਾ,ਹੈਪੀ ਸਿੱਖ, ਸੰਦੀਪ ਜਵਾਹਰਕੇ,ਸੇਵਕ ਸਿੰਘ, ਤਰਸੇਮ ਰੱਲਾ, ਮੋਹਿਤ ਰੱਲਾ,ਰੱਤੂ ਹਾਜ਼ਰ ਸਨ।