ਪਹਿਲਾਂ ਸੁਖਬੀਰ ਬਰਗਾੜੀ ਕਾਂਡ ਵਿਚ ਸ਼ਹੀਦ ਹੋਏ ਸਿੰਘਾਂ ਦੀਆ ਲਾਸ਼ਾਂ ਚੁਕਵਾਉਣ ਲਈ ਦਿਤੇ ਕਰੋੜਾਂ ਰੁਪਏ ਬਾਰੇ ਸਥਿਤੀ ਸਪਸ਼ਟ ਕਰੇ : ਕਾਂਗੜ

0
13

ਚੰਡੀਗੜ•, (ਸਾਰਾ ਯਹਾ, ਬਲਜੀਤ ਸ਼ਰਮਾ) 4 ਮਾਰਚ : ਬਰਗਾੜੀ ਕਾਂਡ ਦੇ ਮੁੱਖ ਗਵਾਹ ਰਹੇ ਸਵਰਗਵਾਸੀ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਵਲੋਂ ਅੱਜ ਚੰਡੀਗੜ• ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਉਤੇ ਲਗਾੲੇ ਗੲੇ ਦੋਸ਼ ਕਿ ਸੁਖਬੀਰ ਬਾਦਲ ਨੇ ਬਰਗਾੜੀ ਕਾਂਡ ਵਿਚ ਸ਼ਹੀਦ ਹੋਏ ਸਿੰਘਾਂ ਦੀਆ ਲਾਸ਼ਾਂ ਚੁਕਵਾਉਣ ਲਈ ਕੁਝ ਬੰਦਿਆਂ ਨੂੰ ਕਰੋੜਾਂ ਰੁਪਏ  ਦਿੱਤੇ ਗਏ ਸਨ ਬਾਰੇ  ਬੋਲਦਿਆਂ ਪੰਜਾਬ ਦੇ ਮਾਲ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਸਥਿਤੀ ਸਪਸ਼ਟ ਕਰਨ ਕੀ ਉਨ•ਾਂ ਨੇ ਇਹ ਕਰੋੜਾਂ ਰੁਪਏ ਦੀ ਰਾਸ਼ੀ ਲਾਸ਼ ਚੁਕਵਾਉਣ ਲਈ ਕਿੳੁ ਦਿੱਤੀ ਸੀ।
ਸ੍ਰੀ ਕਾਂਗੜ ਨੇ ਅੱਜ ਇਥੇ ਜਾਰੀ ਬਿਆਨ ਵਿੱਚ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ•ਾਂ ਦਾ ਸੁਰਜੀਤ ਸਿੰਘ ਦੀ ਮੌਤ ਜਾ ਬਿਜਲੀ ਚੋਰੀ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਜਸਵੀਰ ਕੌਰ ਕਿਸੇ ਨੂੰ ਰਾਜਨੀਤਕ ਲਾਭ ਦੇਣ ਲਈ ਝੂਠੇ ਦੋਸ਼ ਲਗਾ ਰਹੀ ਹੈ।
ਉਨ•ਾਂ ਇਹ ਵੀ ਕਿਹਾ ਕਿ ਇਹ ਪ੍ਰੈਸ ਕਾਨਫਰੰਸ ਦਾ ਪ੍ਰਬੰਧ ਕਰਨ ਵਾਲੇ ਬਿਕਰਮ ਸਿੰਘ ਮਜੀਠੀਆ ਦਾ ਫਰਜ਼ ਬਣਦਾ ਸੀ ਕਿ ਉਹ ਜਸਵੀਰ ਕੌਰ ਦੇ ਕਰੋੜਾ ਰੁਪਏ ਦੇਣ ਦੇ ਦੋਸ਼ਾਂ ਦਾ ਜਵਾਬ ਮੌਕੇ ਤੇ ਹੀ ਦਿੰਦੇ ਕਿਉਂਕਿ ਇਹ ਦੋਸ਼ ਬਹੁਤ ਗੰਭੀਰ ਹਨ ਪਰ ਮਜੀਠੀਆ ਨੇ ਇਸ ਸਬੰਧੀ ਇਕ ਵੀ ਸ਼ਬਦ ਨਹੀਂ ਬੋਲਿਆ ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਸਵੀਰ ਕੌਰ ਦੇ ਸੁਖਬੀਰ ਸਿੰਘ ੳੁਤੇ ਲਗਾੲੇ ਗੲੇ ਦੋਸ਼ ਸੱਚੇ ਹਨ।

NO COMMENTS