
ਮਾਨਸਾ, 06 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ ):
ਪਸ਼ੁ ਹਸਪਤਾਲ ਮਾਨਸਾ ਵਿਖੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਡਾ. ਹਰਜਿੰਦਰ ਪਾਲ ਗੋਜਰਾ ਦੀ ਅਗਵਾਈ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਵਿਸ਼ਵ ਜ਼ੂਨੋਸਿਸ ਦਿਵਸ (World Zoonoses Day) ਮਨਾਇਆ ਗਿਆ, ਜਿੱਥੇ ਪਸ਼ੂ ਪਾਲਣ ਵਿਭਾਗ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੈਂਪ ਲਗਾ ਕੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਤੋਂ ਇਨਸਾਨਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ।

ਡਾ. ਹਰਜਿੰਦਰ ਪਾਲ ਗੋਜਰਾ ਨੇ ਦੱਸਿਆ ਸਾਫ ਸਫਾਈ ਰੱਖਣ ਨਾਲ ਪਸ਼ੂਆਂ ਤੋਂ ਮਨੁੱਖਾ ਨੂੰ ਹੋਣ ਵਾਲੀ ਬਿਮਾਰੀਆਂ ਤੋਂ ਬਚਾ ਜਾ ਸਕਦਾ ਹੈ। ਕੈਂਪ ਦੌਰਾਨ ਡਾ. ਸਤਪਾਲ ਸਰਜਨ, ਕੈਲਾਸ਼ ਕੁਮਾਰ ਗਾਇਨਕੋਲੋਜਿਸਟ, ਡਾ. ਲਖਮੀਰ ਸੋਫੀਆ ਪੈਥਾਲੋਜਿਸਟ ਵੱਲੋਂ ਪਸ਼ੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਹਲਕਾਅ, ਬਰਸੈਲੋਸਿਸ, ਟੀ.ਬੀ. ਆਦਿ ਤੋਂ ਬਚਾਅ ਤੇ ਇਲਾਜ਼ ਬਾਰੇ ਜਾਗਰੂਕ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਰਸ਼ਦੀਪ ਸਿੰਘ, ਡਾ. ਸੰਤੋਸ਼ ਭਾਰਤੀ, ਸਹਾਇਕ ਮਲੇਰੀਆ ਅਫ਼ਸਰ ਡਾ. ਗੁਰਜੰਟ ਸਿੰਘ, ਸਿਹਤ ਸੁਪਰਵਾਇਜ਼ਰ ਰਾਮ ਕੁਮਾਰ ਵੱਲੋਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਜਾਗਰੂਕਤਾ ਕੈਂਪ ਜਾਰੀ ਰਹਿਣਗੇ।
