
ਚੰਡੀਗੜ੍ਹ/ਫ਼ਾਜ਼ਿਲਕਾ 19,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਖਾਣੇ ਦੀਆਂ ਪਲੇਟਾਂ ਨੂੰ ਲੈ ਕੇ ਵਾਇਰਲ ਹੋਈ ਅਧਿਆਪਕਾਂ ਦੀ ਵੀਡੀਓ ਮਗਰੋਂ ਅਧਿਆਪਕਾਂ ‘ਤੇ ਗਾਜ ਡਿੱਗਦੀ ਨਜ਼ਰ ਆ ਰਹੀ ਹੈ। ਸਿੱਖਿਆ ਵਿਭਾਗ ਨੇ ਇਸ ਮਾਮਲੇ ‘ਚ ਸੱਤ ਅਧਿਆਪਕਾਂ ਨੂੰ ਨਾਮਜ਼ਦ ਕਰਕੇ ਤਲਬ ਕੀਤਾ ਗਿਆ ਹੈ। ਅਧਿਆਪਕਾਂ ਨੇ 10 ਮਈ ਨੂੰ ਲੁਧਿਆਣਾ ਵਿੱਚ ਦੁਪਹਿਰ ਦੇ ਖਾਣੇ ਦੌਰਾਨ ਪਲੇਟਾਂ ਨੂੰ ਲੈ ਕੇ ਹੰਗਾਮਾ ਕੀਤਾ ਸੀ।
ਉਨ੍ਹਾਂ ਨੂੰ ਸਿੱਖਿਆ ਵਿਭਾਗ ਨੇ ਕਥਿਤ ਦੋਸ਼ੀ ਠਹਿਰਾ ਕੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਦਾ ਅਕਸ਼ ਖਰਾਬ ਕਰਨ ਵਾਲੇ ਦੱਸਿਆ ਹੈ। ਇਨ੍ਹਾਂ ਸਾਰਿਆਂ ਨੂੰ 20 ਮਈ ਨੂੰ ਚੰਡੀਗੜ੍ਹ ਤਲਬ ਕੀਤਾ ਗਿਆ ਹੈ। ਹਾਸਲ ਜਾਣਕਾਰੀ ਮੁਤਾਬਿਕ ਨਾਮਜ਼ਦ ਅਧਿਆਪਕਾਂ ਵਿੱਚੋਂ ਪੰਜ ਅਧਿਆਪਕ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਹਨ।
ਫਾਜ਼ਿਲਕਾ ਜ਼ਿਲ੍ਹੇ ਦੇ ਸਿੱਖਿਆ ਅਫਸਰ ਸੁਖਬੀਰ ਸਿੰਘ ਬੱਲ ਨੇ ਕਿਹਾ, “ਫ਼ਾਜ਼ਿਲਕਾ ਦੇ 5 ਅਧਿਆਪਕਾਂ ਨੂੰ ਇਸ ਮਾਮਲੇ ਵਿੱਚ ਤਲਬ ਕੀਤਾ ਗਿਆ ਜਦਕਿ ਪੱਤਰ ਵਿੱਚ ਸ਼ਾਮਲ ਨਾਵਾਂ ਵਿੱਚ ਤਿੰਨ ਹੈੱਡਮਾਸਟਰ, ਇੱਕ ਪ੍ਰਿੰਸੀਪਲ ਤੇ ਇੱਕ ਬੀਪੀਓ ਸ਼ਾਮਲ ਹਨ।ਇਹ ਸਾਰੇ ਅਧਿਆਪਕ ਹੁਣ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ।
